15ਉਸ ਨੂੰ ਮਸਹ ਕਰੀ ਜਿਵੇਂ ਤੂੰ ਉਹਨਾਂ ਦੇ ਪਿਤਾ ਨੂੰ ਮਸਹ ਕੀਤਾ ਸੀ, ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ ਅਤੇ ਉਸ ਤਰ੍ਹਾਂ ਉਹਨਾਂ ਦਾ ਮਸਹ ਹੋਣਾ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਜਾਜਕਾਈ ਹੋਵੇਗੀ।”
16ਮੋਸ਼ੇਹ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।
17ਇਸ ਲਈ ਡੇਰਾ ਦੂਜੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਸਥਾਪਤ ਕੀਤਾ ਗਿਆ ਸੀ।
18ਜਦੋਂ ਮੋਸ਼ੇਹ ਨੇ ਤੰਬੂ ਦੀ ਸਥਾਪਨਾ ਕੀਤੀ, ਅਤੇ ਉਸ ਨੇ ਉਸ ਦੀਆਂ ਚੀਥੀਆਂ ਅਤੇ ਉਸਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆ।
19ਫਿਰ ਮੋਸ਼ੇਹ ਨੇ ਤੰਬੂ ਨੂੰ ਡੇਰੇ ਉੱਤੇ ਵਿਛਾ ਦਿੱਤਾ ਅਤੇ ਤੰਬੂ ਉੱਤੇ ਢੱਕਣ ਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।