ਕੂਚ 40

ਇਸਰਾਏਲੀਆਂ ਦੀ ਸਾਰੀ ਯਾਤਰਾ ਵਿੱਚ, ਜਦੋਂ ਵੀ ਬੱਦਲ ਡੇਰੇ ਦੇ ਉੱਪਰੋਂ ਉੱਠਦਾ ਸੀ, ਫਿਰ ਉਸ ਉੱਥੋਂ ਨਿਕਲਦੇ ਸਨ;

Exodus 40:36 (UKJV) And when the cloud was taken up from over the tabernacle, the children of Israel went onward in all their journeys:

34ਤਦ ਮੰਡਲੀ ਵਾਲੇ ਤੰਬੂ ਨੂੰ ਬੱਦਲ ਨੇ ਢੱਕ ਲਿਆ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ।

35ਮੋਸ਼ੇਹ ਮੰਡਲੀ ਦੇ ਤੰਬੂ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਸੀ ਕਿਉਂਕਿ ਬੱਦਲ ਉਸ ਉੱਤੇ ਟਿਕ ਗਿਆ ਸੀ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ ਸੀ।

36ਇਸਰਾਏਲੀਆਂ ਦੀ ਸਾਰੀ ਯਾਤਰਾ ਵਿੱਚ, ਜਦੋਂ ਵੀ ਬੱਦਲ ਡੇਰੇ ਦੇ ਉੱਪਰੋਂ ਉੱਠਦਾ ਸੀ, ਫਿਰ ਉਸ ਉੱਥੋਂ ਨਿਕਲਦੇ ਸਨ;

37ਪਰ ਜੇ ਬੱਦਲ ਨਹੀਂ ਉੱਠਦਾ, ਤਾਂ ਉਹ ਬਾਹਰ ਨਹੀਂ ਨਿਕਲੇ ਜਦੋਂ ਤੱਕ ਇਹ ਉੱਠਿਆ ਨਹੀਂ ਸੀ।

38ਇਸ ਲਈ ਯਾਹਵੇਹ ਦਾ ਬੱਦਲ ਦਿਨ ਨੂੰ ਡੇਰੇ ਉੱਤੇ ਅਤੇ ਰਾਤ ਨੂੰ ਬੱਦਲ ਵਿੱਚ ਅੱਗ, ਸਾਰੇ ਇਸਰਾਏਲੀਆਂ ਦੀ ਨਜ਼ਰ ਵਿੱਚ ਉਹਨਾਂ ਦੇ ਸਾਰੇ ਸਫ਼ਰ ਦੌਰਾਨ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.