33ਤਦ ਮੋਸ਼ੇਹ ਨੇ ਡੇਰੇ ਅਤੇ ਜਗਵੇਦੀ ਦੇ ਦੁਆਲੇ ਵਿਹੜਾ ਬਣਾਇਆ ਅਤੇ ਵਿਹੜੇ ਦੇ ਦਰਵਾਜ਼ੇ ਉੱਤੇ ਪਰਦਾ ਲਗਾ ਦਿੱਤਾ ਅਤੇ ਇਸ ਤਰ੍ਹਾਂ ਮੋਸ਼ੇਹ ਨੇ ਕੰਮ ਪੂਰਾ ਕੀਤਾ।
34ਤਦ ਮੰਡਲੀ ਵਾਲੇ ਤੰਬੂ ਨੂੰ ਬੱਦਲ ਨੇ ਢੱਕ ਲਿਆ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ।
35ਮੋਸ਼ੇਹ ਮੰਡਲੀ ਦੇ ਤੰਬੂ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਸੀ ਕਿਉਂਕਿ ਬੱਦਲ ਉਸ ਉੱਤੇ ਟਿਕ ਗਿਆ ਸੀ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ ਸੀ।
36ਇਸਰਾਏਲੀਆਂ ਦੀ ਸਾਰੀ ਯਾਤਰਾ ਵਿੱਚ, ਜਦੋਂ ਵੀ ਬੱਦਲ ਡੇਰੇ ਦੇ ਉੱਪਰੋਂ ਉੱਠਦਾ ਸੀ, ਫਿਰ ਉਸ ਉੱਥੋਂ ਨਿਕਲਦੇ ਸਨ;
37ਪਰ ਜੇ ਬੱਦਲ ਨਹੀਂ ਉੱਠਦਾ, ਤਾਂ ਉਹ ਬਾਹਰ ਨਹੀਂ ਨਿਕਲੇ ਜਦੋਂ ਤੱਕ ਇਹ ਉੱਠਿਆ ਨਹੀਂ ਸੀ।