7ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਹੌਦ ਰੱਖੀ ਅਤੇ ਇਸ ਵਿੱਚ ਪਾਣੀ ਪਾਈ।
8ਉਸ ਦੇ ਆਲੇ-ਦੁਆਲੇ ਵਿਹੜਾ ਬਣਾਈ ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਗਾਈ।
9“ਮਸਹ ਕਰਨ ਵਾਲਾ ਤੇਲ ਲੈ ਕੇ ਡੇਰੇ ਅਤੇ ਉਸ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਨੂੰ ਮਸਹ ਕਰੀ। ਇਸਨੂੰ ਅਤੇ ਇਸਦੇ ਸਾਰੇ ਸਮਾਨ ਨੂੰ ਪਵਿੱਤਰ ਕਰੀ ਅਤੇ ਇਹ ਪਵਿੱਤਰ ਹੋਵੇਗਾ।
10ਤੂੰ ਹੋਮ ਦੀ ਜਗਵੇਦੀ ਅਤੇ ਉਸਦੇ ਸਾਰੇ ਭਾਂਡਿਆਂ ਨੂੰ ਮਸਹ ਕਰੀ। ਜਗਵੇਦੀ ਨੂੰ ਪਵਿੱਤਰ ਕਰੀ, ਅਤੇ ਇਹ ਸਭ ਤੋਂ ਪਵਿੱਤਰ ਹੋਵੇਗੀ।
11ਫਿਰ ਤੂੰ ਹੌਦ ਨੂੰ ਅਤੇ ਉਸ ਦੀ ਚੌਕੀ ਨੂੰ ਮਲੀ, ਅਤੇ ਉਸ ਨੂੰ ਪਵਿੱਤਰ ਕਰੀ।