14ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫ਼ਿਰਾਊਨ ਦਾ ਦਿਲ ਕਠੋਰ ਹੋ ਗਿਆ ਹੈ, ਉਹ ਲੋਕਾਂ ਨੂੰ ਜਾਣ ਦੇਣ ਤੋਂ ਇਨਕਾਰ ਕਰਦਾ ਹੈ।
15ਸਵੇਰੇ ਫ਼ਿਰਾਊਨ ਕੋਲ ਜਾਉ ਜਦ ਉਹ ਨਦੀ ਵੱਲ ਜਾਂਦਾ ਹੈ। ਨੀਲ ਨਦੀ ਦੇ ਕੰਢੇ ਤੇ ਉਸਨੂੰ ਮਿਲੋ ਅਤੇ ਆਪਣੇ ਹੱਥ ਵਿੱਚ ਉਹ ਡੰਡਾ ਲਓ ਜੋ ਸੱਪ ਵਿੱਚ ਬਦਲ ਗਿਆ ਸੀ।
16ਫਿਰ ਉਸ ਨੂੰ ਆਖੋ, ‘ਯਾਹਵੇਹ, ਇਬਰਾਨੀਆਂ ਦੇ ਪਰਮੇਸ਼ਵਰ ਨੇ ਮੈਨੂੰ ਤੇਰੇ ਕੋਲ ਇਹ ਕਹਿਣ ਲਈ ਭੇਜਿਆ ਹੈ ਕਿ ਮੇਰੇ ਲੋਕਾਂ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰੀ ਉਪਾਸਨਾ ਕਰਨ, ਪਰ ਹੁਣ ਤੱਕ ਤੂੰ ਨਹੀਂ ਸੁਣੀ।
17ਇਹ ਉਹ ਹੈ ਜੋ ਯਾਹਵੇਹ ਆਖਦਾ ਹੈ ਕਿ ਇਸ ਦੁਆਰਾ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ ਅਤੇ ਮੇਰੇ ਹੱਥ ਵਿੱਚ ਸੋਟੀ ਨਾਲ ਮੈਂ ਨੀਲ ਦੇ ਪਾਣੀ ਨੂੰ ਮਾਰਾਂਗਾ ਅਤੇ ਉਹ ਖੂਨ ਵਿੱਚ ਬਦਲ ਜਾਵੇਗਾ।
18ਨੀਲ ਨਦੀ ਦੀਆਂ ਮੱਛੀਆਂ ਮਰ ਜਾਣਗੀਆਂ ਅਤੇ ਨਦੀ ਤੋਂ ਬਦਬੂ ਆਵੇਗੀ ਅਤੇ ਮਿਸਰੀ ਇਸ ਦਾ ਪਾਣੀ ਨਹੀਂ ਪੀ ਸਕਣਗੇ।’ ”