ਕੂਚ 7

ਮੋਸ਼ੇਹ ਅਤੇ ਹਾਰੋਨ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਸਨੇ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਹਮਣੇ ਆਪਣੀ ਸੋਟੀ ਖੜੀ ਕੀਤੀ ਅਤੇ ਨੀਲ ਨਦੀ ਦੇ ਪਾਣੀ ਨੂੰ ਮਾਰਿਆ ਅਤੇ ਸਾਰਾ ਪਾਣੀ ਲਹੂ ਵਿੱਚ ਬਦਲ ਗਿਆ।

Exodus 7:20 (UKJV) And Moses and Aaron did so, as the LORD commanded; and he lifted up the rod, and stroke the waters that were in the river, in the sight of Pharaoh, and in the sight of his servants; and all the waters that were in the river were turned to blood.

18ਨੀਲ ਨਦੀ ਦੀਆਂ ਮੱਛੀਆਂ ਮਰ ਜਾਣਗੀਆਂ ਅਤੇ ਨਦੀ ਤੋਂ ਬਦਬੂ ਆਵੇਗੀ ਅਤੇ ਮਿਸਰੀ ਇਸ ਦਾ ਪਾਣੀ ਨਹੀਂ ਪੀ ਸਕਣਗੇ।’ ”

19ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਲੈ ਅਤੇ ਮਿਸਰ ਦੇ ਪਾਣੀਆਂ ਉੱਤੇ, ਨਦੀਆਂ, ਨਹਿਰਾਂ, ਤਾਲਾਬਾਂ ਅਤੇ ਸਾਰੇ ਜਲ ਭੰਡਾਰਾਂ ਉੱਤੇ ਆਪਣਾ ਹੱਥ ਵਧਾ ਅਤੇ ਉਹ ਲਹੂ ਵਿੱਚ ਬਦਲ ਜਾਣਗੇ।’ ਮਿਸਰ ਵਿੱਚ ਹਰ ਥਾਂ ਲਹੂ ਹੋਵੇਗਾ, ਇੱਥੋਂ ਤੱਕ ਕਿ ਲੱਕੜ ਅਤੇ ਪੱਥਰ ਦੇ ਭਾਂਡੇ ਵਿੱਚ ਵੀ।”

20ਮੋਸ਼ੇਹ ਅਤੇ ਹਾਰੋਨ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਸਨੇ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਹਮਣੇ ਆਪਣੀ ਸੋਟੀ ਖੜੀ ਕੀਤੀ ਅਤੇ ਨੀਲ ਨਦੀ ਦੇ ਪਾਣੀ ਨੂੰ ਮਾਰਿਆ ਅਤੇ ਸਾਰਾ ਪਾਣੀ ਲਹੂ ਵਿੱਚ ਬਦਲ ਗਿਆ।

21ਨੀਲ ਨਦੀ ਦੇ ਵਿਚਲੀਆਂ ਮੱਛੀਆਂ ਮਰ ਗਈਆਂ ਅਤੇ ਨਦੀ ਵਿੱਚ ਇੰਨੀ ਬਦਬੂ ਆਉਂਦੀ ਸੀ ਕਿ ਮਿਸਰੀ ਇਸ ਦਾ ਪਾਣੀ ਨਹੀਂ ਪੀ ਸਕਦੇ ਸਨ ਅਤੇ ਮਿਸਰ ਵਿੱਚ ਹਰ ਪਾਸੇ ਲਹੂ ਸੀ।

22ਪਰ ਮਿਸਰੀ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਨਾਲ ਉਹੀ ਕੰਮ ਕੀਤੇ ਅਤੇ ਫ਼ਿਰਾਊਨ ਦਾ ਦਿਲ ਕਠੋਰ ਹੋ ਗਿਆ, ਉਸਨੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਹੀਂ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.