20ਮੋਸ਼ੇਹ ਅਤੇ ਹਾਰੋਨ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਸਨੇ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਹਮਣੇ ਆਪਣੀ ਸੋਟੀ ਖੜੀ ਕੀਤੀ ਅਤੇ ਨੀਲ ਨਦੀ ਦੇ ਪਾਣੀ ਨੂੰ ਮਾਰਿਆ ਅਤੇ ਸਾਰਾ ਪਾਣੀ ਲਹੂ ਵਿੱਚ ਬਦਲ ਗਿਆ।
21ਨੀਲ ਨਦੀ ਦੇ ਵਿਚਲੀਆਂ ਮੱਛੀਆਂ ਮਰ ਗਈਆਂ ਅਤੇ ਨਦੀ ਵਿੱਚ ਇੰਨੀ ਬਦਬੂ ਆਉਂਦੀ ਸੀ ਕਿ ਮਿਸਰੀ ਇਸ ਦਾ ਪਾਣੀ ਨਹੀਂ ਪੀ ਸਕਦੇ ਸਨ ਅਤੇ ਮਿਸਰ ਵਿੱਚ ਹਰ ਪਾਸੇ ਲਹੂ ਸੀ।
22ਪਰ ਮਿਸਰੀ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਨਾਲ ਉਹੀ ਕੰਮ ਕੀਤੇ ਅਤੇ ਫ਼ਿਰਾਊਨ ਦਾ ਦਿਲ ਕਠੋਰ ਹੋ ਗਿਆ, ਉਸਨੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਹੀਂ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
23ਇਸ ਦੀ ਬਜਾਏ, ਫ਼ਿਰਾਊਨ ਮੁੜਿਆ ਅਤੇ ਆਪਣੇ ਮਹਿਲ ਵਿੱਚ ਚਲਾ ਗਿਆ, ਅਤੇ ਇਸ ਗੱਲ ਨੂੰ ਵੀ ਦਿਲ ਵਿੱਚ ਨਾ ਲਿਆ।
24ਅਤੇ ਸਾਰੇ ਮਿਸਰੀਆਂ ਨੇ ਪੀਣ ਦਾ ਪਾਣੀ ਲੈਣ ਲਈ ਨੀਲ ਨਦੀ ਦੇ ਕੰਢੇ ਪੁੱਟੇ, ਕਿਉਂਕਿ ਉਹ ਨਦੀ ਦਾ ਪਾਣੀ ਨਹੀਂ ਪੀ ਸਕਦੇ ਸਨ।