14ਉਹ ਢੇਰਾਂ ਦੇ ਢੇਰ ਹੋ ਗਏ ਸਨ, ਜਿਹਦੇ ਨਾਲ ਪੂਰੇ ਦੇਸ਼ ਵਿੱਚ ਬਦਬੂ ਫੈਲ ਗਈ ਸੀ।
15ਪਰ ਜਦੋਂ ਫ਼ਿਰਾਊਨ ਨੇ ਦੇਖਿਆ ਕਿ ਸਾਰੇ ਡੱਡੂ ਮਰੇ ਗਏ ਹਨ ਤਾਂ ਉਸਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
16ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਫੈਲਾ ਕੇ ਜ਼ਮੀਨ ਦੀ ਧੂੜ ਨੂੰ ਮਾਰ,’ ਅਤੇ ਤਾਂ ਜੋ ਉਹ ਸਾਰੇ ਮਿਸਰ ਦੇਸ਼ ਵਿੱਚ ਜੂੰਆਂ ਬਣ ਜਾਵੇ।”
17ਉਹਨਾਂ ਨੇ ਅਜਿਹਾ ਹੀ ਕੀਤਾ ਅਤੇ ਜਦੋਂ ਹਾਰੋਨ ਨੇ ਸੋਟੀ ਨਾਲ ਆਪਣਾ ਹੱਥ ਵਧਾਇਆ ਅਤੇ ਜ਼ਮੀਨ ਦੀ ਧੂੜ ਨੂੰ ਮਾਰਿਆ, ਤਾਂ ਲੋਕਾਂ ਅਤੇ ਜਾਨਵਰਾਂ ਉੱਤੇ ਜੂੰਆਂ ਆ ਗਈਆਂ। ਮਿਸਰ ਦੀ ਸਾਰੀ ਧਰਤੀ ਤੇ ਜੂੰਆਂ ਹੋ ਗਈਆਂ।
18ਪਰ ਜਦੋਂ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਕੋਸ਼ਿਸ਼ ਕੀਤੀ, ਕਿ ਜੂੰਆਂ ਨੂੰ ਲੈ ਆਉਣ ਪਰ ਉਹ ਨਾ ਲਿਆ ਸਕੇ, ਅਤੇ ਆਦਮੀ ਅਤੇ ਡੰਗਰਾਂ ਉੱਤੇ ਜੂੰਆਂ ਹੀ ਜੂੰਆਂ ਸਨ।