ਕੂਚ 8

ਪਰ ਜਦੋਂ ਫ਼ਿਰਾਊਨ ਨੇ ਦੇਖਿਆ ਕਿ ਸਾਰੇ ਡੱਡੂ ਮਰੇ ਗਏ ਹਨ ਤਾਂ ਉਸਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

Exodus 8:15 (UKJV) But when Pharaoh saw that there was respite, he hardened his heart, and hearkened not unto them; as the LORD had said.

13ਅਤੇ ਯਾਹਵੇਹ ਨੇ ਉਹੀ ਕੀਤਾ ਜੋ ਮੋਸ਼ੇਹ ਨੇ ਕਿਹਾ ਘਰਾਂ ਵਿੱਚ, ਵਿਹੜਿਆਂ ਵਿੱਚ ਅਤੇ ਖੇਤਾਂ ਵਿੱਚ ਡੱਡੂ ਮੁੱਕ ਗਏ।

14ਉਹ ਢੇਰਾਂ ਦੇ ਢੇਰ ਹੋ ਗਏ ਸਨ, ਜਿਹਦੇ ਨਾਲ ਪੂਰੇ ਦੇਸ਼ ਵਿੱਚ ਬਦਬੂ ਫੈਲ ਗਈ ਸੀ।

15ਪਰ ਜਦੋਂ ਫ਼ਿਰਾਊਨ ਨੇ ਦੇਖਿਆ ਕਿ ਸਾਰੇ ਡੱਡੂ ਮਰੇ ਗਏ ਹਨ ਤਾਂ ਉਸਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

16ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਫੈਲਾ ਕੇ ਜ਼ਮੀਨ ਦੀ ਧੂੜ ਨੂੰ ਮਾਰ,’ ਅਤੇ ਤਾਂ ਜੋ ਉਹ ਸਾਰੇ ਮਿਸਰ ਦੇਸ਼ ਵਿੱਚ ਜੂੰਆਂ ਬਣ ਜਾਵੇ।”

17ਉਹਨਾਂ ਨੇ ਅਜਿਹਾ ਹੀ ਕੀਤਾ ਅਤੇ ਜਦੋਂ ਹਾਰੋਨ ਨੇ ਸੋਟੀ ਨਾਲ ਆਪਣਾ ਹੱਥ ਵਧਾਇਆ ਅਤੇ ਜ਼ਮੀਨ ਦੀ ਧੂੜ ਨੂੰ ਮਾਰਿਆ, ਤਾਂ ਲੋਕਾਂ ਅਤੇ ਜਾਨਵਰਾਂ ਉੱਤੇ ਜੂੰਆਂ ਆ ਗਈਆਂ। ਮਿਸਰ ਦੀ ਸਾਰੀ ਧਰਤੀ ਤੇ ਜੂੰਆਂ ਹੋ ਗਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.