ਕੂਚ 8

ਉਹਨਾਂ ਨੇ ਅਜਿਹਾ ਹੀ ਕੀਤਾ ਅਤੇ ਜਦੋਂ ਹਾਰੋਨ ਨੇ ਸੋਟੀ ਨਾਲ ਆਪਣਾ ਹੱਥ ਵਧਾਇਆ ਅਤੇ ਜ਼ਮੀਨ ਦੀ ਧੂੜ ਨੂੰ ਮਾਰਿਆ, ਤਾਂ ਲੋਕਾਂ ਅਤੇ ਜਾਨਵਰਾਂ ਉੱਤੇ ਜੂੰਆਂ ਆ ਗਈਆਂ। ਮਿਸਰ ਦੀ ਸਾਰੀ ਧਰਤੀ ਤੇ ਜੂੰਆਂ ਹੋ ਗਈਆਂ।

Exodus 8:17 (UKJV) And they did so; for Aaron stretched out his hand with his rod, and stroke the dust of the earth, and it became lice in man, and in beast; all the dust of the land became lice throughout all the land of Egypt.

15ਪਰ ਜਦੋਂ ਫ਼ਿਰਾਊਨ ਨੇ ਦੇਖਿਆ ਕਿ ਸਾਰੇ ਡੱਡੂ ਮਰੇ ਗਏ ਹਨ ਤਾਂ ਉਸਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

16ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਫੈਲਾ ਕੇ ਜ਼ਮੀਨ ਦੀ ਧੂੜ ਨੂੰ ਮਾਰ,’ ਅਤੇ ਤਾਂ ਜੋ ਉਹ ਸਾਰੇ ਮਿਸਰ ਦੇਸ਼ ਵਿੱਚ ਜੂੰਆਂ ਬਣ ਜਾਵੇ।”

17ਉਹਨਾਂ ਨੇ ਅਜਿਹਾ ਹੀ ਕੀਤਾ ਅਤੇ ਜਦੋਂ ਹਾਰੋਨ ਨੇ ਸੋਟੀ ਨਾਲ ਆਪਣਾ ਹੱਥ ਵਧਾਇਆ ਅਤੇ ਜ਼ਮੀਨ ਦੀ ਧੂੜ ਨੂੰ ਮਾਰਿਆ, ਤਾਂ ਲੋਕਾਂ ਅਤੇ ਜਾਨਵਰਾਂ ਉੱਤੇ ਜੂੰਆਂ ਆ ਗਈਆਂ। ਮਿਸਰ ਦੀ ਸਾਰੀ ਧਰਤੀ ਤੇ ਜੂੰਆਂ ਹੋ ਗਈਆਂ।

18ਪਰ ਜਦੋਂ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਕੋਸ਼ਿਸ਼ ਕੀਤੀ, ਕਿ ਜੂੰਆਂ ਨੂੰ ਲੈ ਆਉਣ ਪਰ ਉਹ ਨਾ ਲਿਆ ਸਕੇ, ਅਤੇ ਆਦਮੀ ਅਤੇ ਡੰਗਰਾਂ ਉੱਤੇ ਜੂੰਆਂ ਹੀ ਜੂੰਆਂ ਸਨ।

19ਜਾਦੂਗਰਾਂ ਨੇ ਫ਼ਿਰਾਊਨ ਨੂੰ ਕਿਹਾ, “ਇਹ ਪਰਮੇਸ਼ਵਰ ਦੀ ਉਂਗਲ ਹੈ।” ਪਰ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸ ਨੇ ਨਾ ਸੁਣੀ, ਜਿਵੇਂ ਯਾਹਵੇਹ ਨੇ ਕਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.