ਕੂਚ 8

ਤਦ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਜਾਓ, ਇਸ ਦੇਸ਼ ਵਿੱਚ ਆਪਣੇ ਪਰਮੇਸ਼ਵਰ ਨੂੰ ਬਲੀ ਚੜ੍ਹਾਓ।”

Exodus 8:25 (UKJV) And Pharaoh called for Moses and for Aaron, and said, Go all of you, sacrifice to your God in the land.

23ਮੈਂ ਆਪਣੇ ਲੋਕਾਂ ਅਤੇ ਤੁਹਾਡੇ ਲੋਕਾਂ ਵਿੱਚ ਫ਼ਰਕ ਬਣਾਵਾਂਗਾ। ਇਹ ਚਿੰਨ੍ਹ ਕੱਲ੍ਹ ਹੋਵੇਗਾ।’ ”

24ਅਤੇ ਯਾਹਵੇਹ ਨੇ ਇਹ ਹੀ ਕੀਤਾ। ਮੱਖੀਆਂ ਦੇ ਸੰਘਣੇ ਝੁੰਡ ਫ਼ਿਰਾਊਨ ਦੇ ਮਹਿਲ ਅਤੇ ਉਸ ਦੇ ਅਧਿਕਾਰੀਆਂ ਦੇ ਘਰਾਂ ਵਿੱਚ ਵਹਿ ਗਏ; ਮਿਸਰ ਦੇ ਸਾਰੇ ਦੇਸ਼ ਨੂੰ ਮੱਖੀਆਂ ਨੇ ਤਬਾਹ ਕਰ ਦਿੱਤਾ ਸੀ।

25ਤਦ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਜਾਓ, ਇਸ ਦੇਸ਼ ਵਿੱਚ ਆਪਣੇ ਪਰਮੇਸ਼ਵਰ ਨੂੰ ਬਲੀ ਚੜ੍ਹਾਓ।”

26ਪਰ ਮੋਸ਼ੇਹ ਨੇ ਕਿਹਾ, “ਇਹ ਠੀਕ ਨਹੀਂ ਹੋਵੇਗਾ। ਜੋ ਬਲੀਦਾਨ ਅਸੀਂ ਯਾਹਵੇਹ ਨੂੰ ਚੜ੍ਹਾਉਂਦੇ ਹਾਂ, ਉਹ ਮਿਸਰੀਆਂ ਲਈ ਘਿਣਾਉਣੇ ਹੋਣਗੇ, ਅਤੇ ਜੇ ਅਸੀਂ ਉਹ ਬਲੀਆਂ ਚੜ੍ਹਾਉਂਦੇ ਹਾਂ ਜੋ ਉਹਨਾਂ ਦੀ ਨਿਗਾਹ ਵਿੱਚ ਘਿਣਾਉਣੀਆਂ ਹਨ, ਤਾਂ ਕੀ ਉਹ ਸਾਨੂੰ ਪੱਥਰ ਨਹੀਂ ਮਾਰਨਗੇ?

27ਸਾਨੂੰ ਯਾਹਵੇਹ ਸਾਡੇ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਉਣ ਲਈ ਉਜਾੜ ਵਿੱਚ ਤਿੰਨ ਦਿਨਾਂ ਦੀ ਯਾਤਰਾ ਕਰਨੀ ਹੈ, ਜਿਵੇਂ ਉਹ ਸਾਨੂੰ ਹੁਕਮ ਦਿੰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.