7ਪਰ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਉਹੀ ਕੰਮ ਕੀਤੇ, ਉਹਨਾਂ ਨੇ ਵੀ ਮਿਸਰ ਦੀ ਧਰਤੀ ਉੱਤੇ ਡੱਡੂਆਂ ਨੂੰ ਚੜ੍ਹਾਇਆ।
8ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਯਾਹਵੇਹ ਅੱਗੇ ਬੇਨਤੀ ਕਰੋ ਕਿ ਉਹ ਡੱਡੂਆਂ ਨੂੰ ਮੇਰੇ ਅਤੇ ਮੇਰੇ ਲੋਕਾਂ ਤੋਂ ਦੂਰ ਕਰ ਦੇਵੇ ਅਤੇ ਮੈਂ ਤੁਹਾਡੇ ਲੋਕਾਂ ਨੂੰ ਯਾਹਵੇਹ ਨੂੰ ਬਲੀਆਂ ਚੜ੍ਹਾਉਣ ਲਈ ਜਾਣ ਦੇਵਾਂਗਾ।”
9ਮੋਸ਼ੇਹ ਨੇ ਫ਼ਿਰਾਊਨ ਨੂੰ ਕਿਹਾ, “ਮੈਨੂੰ ਦੱਸੋ, ਮੈਂ ਤੁਹਾਡੇ ਲਈ ਕਦੋਂ ਪ੍ਰਾਰਥਨਾ ਕਰਾਂ ਤਾਂ ਜੋ ਇਹ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਕੇ ਸਿਰਫ ਨੀਲ ਨਦੀ ਵਿੱਚ ਹੀ ਰਹਿਣ।”
10ਫ਼ਿਰਾਊਨ ਨੇ ਕਿਹਾ, “ਕੱਲ ਤੋਂ ਕਰਾਂਗੇ।” ਮੋਸ਼ੇਹ ਨੇ ਉੱਤਰ ਦਿੱਤਾ, “ਜਿਵੇਂ ਤੂੰ ਆਖਦਾ ਹੈ, ਉਸੇ ਤਰ੍ਹਾਂ ਹੀ ਹੋਵੇਗਾ, ਤਾਂ ਜੋ ਤੂੰ ਜਾਣੇ ਸਾਡੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ।
11ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ; ਉਹ ਸਿਰਫ ਨੀਲ ਨਦੀ ਵਿੱਚ ਹੀ ਰਹਿਣਗੇ।”