ਕੂਚ 8

ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ; ਉਹ ਸਿਰਫ ਨੀਲ ਨਦੀ ਵਿੱਚ ਹੀ ਰਹਿਣਗੇ।”

Exodus 8:11 (UKJV) And the frogs shall depart from you, and from your houses, and from your servants, and from your people; they shall remain in the river only.

9ਮੋਸ਼ੇਹ ਨੇ ਫ਼ਿਰਾਊਨ ਨੂੰ ਕਿਹਾ, “ਮੈਨੂੰ ਦੱਸੋ, ਮੈਂ ਤੁਹਾਡੇ ਲਈ ਕਦੋਂ ਪ੍ਰਾਰਥਨਾ ਕਰਾਂ ਤਾਂ ਜੋ ਇਹ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਕੇ ਸਿਰਫ ਨੀਲ ਨਦੀ ਵਿੱਚ ਹੀ ਰਹਿਣ।”

10ਫ਼ਿਰਾਊਨ ਨੇ ਕਿਹਾ, “ਕੱਲ ਤੋਂ ਕਰਾਂਗੇ।” ਮੋਸ਼ੇਹ ਨੇ ਉੱਤਰ ਦਿੱਤਾ, “ਜਿਵੇਂ ਤੂੰ ਆਖਦਾ ਹੈ, ਉਸੇ ਤਰ੍ਹਾਂ ਹੀ ਹੋਵੇਗਾ, ਤਾਂ ਜੋ ਤੂੰ ਜਾਣੇ ਸਾਡੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ।

11ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ; ਉਹ ਸਿਰਫ ਨੀਲ ਨਦੀ ਵਿੱਚ ਹੀ ਰਹਿਣਗੇ।”

12ਮੋਸ਼ੇਹ ਅਤੇ ਹਾਰੋਨ ਨੇ ਫ਼ਿਰਾਊਨ ਨੂੰ ਛੱਡਣ ਤੋਂ ਬਾਅਦ, ਡੱਡੂ ਲਈ ਯਾਹਵੇਹ ਅੱਗੇ ਦੁਹਾਈ ਦਿੱਤੀ ਜੋ ਉਹ ਫ਼ਿਰਾਊਨ ਉੱਤੇ ਲਿਆਇਆ ਸੀ।

13ਅਤੇ ਯਾਹਵੇਹ ਨੇ ਉਹੀ ਕੀਤਾ ਜੋ ਮੋਸ਼ੇਹ ਨੇ ਕਿਹਾ ਘਰਾਂ ਵਿੱਚ, ਵਿਹੜਿਆਂ ਵਿੱਚ ਅਤੇ ਖੇਤਾਂ ਵਿੱਚ ਡੱਡੂ ਮੁੱਕ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.