10ਫ਼ਿਰਾਊਨ ਨੇ ਕਿਹਾ, “ਕੱਲ ਤੋਂ ਕਰਾਂਗੇ।” ਮੋਸ਼ੇਹ ਨੇ ਉੱਤਰ ਦਿੱਤਾ, “ਜਿਵੇਂ ਤੂੰ ਆਖਦਾ ਹੈ, ਉਸੇ ਤਰ੍ਹਾਂ ਹੀ ਹੋਵੇਗਾ, ਤਾਂ ਜੋ ਤੂੰ ਜਾਣੇ ਸਾਡੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ।
11ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ; ਉਹ ਸਿਰਫ ਨੀਲ ਨਦੀ ਵਿੱਚ ਹੀ ਰਹਿਣਗੇ।”
12ਮੋਸ਼ੇਹ ਅਤੇ ਹਾਰੋਨ ਨੇ ਫ਼ਿਰਾਊਨ ਨੂੰ ਛੱਡਣ ਤੋਂ ਬਾਅਦ, ਡੱਡੂ ਲਈ ਯਾਹਵੇਹ ਅੱਗੇ ਦੁਹਾਈ ਦਿੱਤੀ ਜੋ ਉਹ ਫ਼ਿਰਾਊਨ ਉੱਤੇ ਲਿਆਇਆ ਸੀ।
13ਅਤੇ ਯਾਹਵੇਹ ਨੇ ਉਹੀ ਕੀਤਾ ਜੋ ਮੋਸ਼ੇਹ ਨੇ ਕਿਹਾ ਘਰਾਂ ਵਿੱਚ, ਵਿਹੜਿਆਂ ਵਿੱਚ ਅਤੇ ਖੇਤਾਂ ਵਿੱਚ ਡੱਡੂ ਮੁੱਕ ਗਏ।
14ਉਹ ਢੇਰਾਂ ਦੇ ਢੇਰ ਹੋ ਗਏ ਸਨ, ਜਿਹਦੇ ਨਾਲ ਪੂਰੇ ਦੇਸ਼ ਵਿੱਚ ਬਦਬੂ ਫੈਲ ਗਈ ਸੀ।