ਕੂਚ 8

ਪਰ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਉਹੀ ਕੰਮ ਕੀਤੇ, ਉਹਨਾਂ ਨੇ ਵੀ ਮਿਸਰ ਦੀ ਧਰਤੀ ਉੱਤੇ ਡੱਡੂਆਂ ਨੂੰ ਚੜ੍ਹਾਇਆ।

Exodus 8:7 (UKJV) And the magicians did so with their enchantments, and brought up frogs upon the land of Egypt.

5ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਨਾਲ ਨਦੀਆਂ, ਨਹਿਰਾਂ ਅਤੇ ਤਾਲਾਬਾਂ ਉੱਤੇ ਆਪਣਾ ਹੱਥ ਵਧਾ ਅਤੇ ਮਿਸਰ ਦੀ ਧਰਤੀ ਉੱਤੇ ਡੱਡੂਆਂ ਨੂੰ ਚੜ੍ਹਾ।’ ”

6ਇਸ ਲਈ ਹਾਰੋਨ ਨੇ ਮਿਸਰ ਦੇ ਪਾਣੀਆਂ ਉੱਤੇ ਆਪਣਾ ਹੱਥ ਪਸਾਰਿਆ ਅਤੇ ਡੱਡੂ ਆਏ ਅਤੇ ਧਰਤੀ ਨੂੰ ਢੱਕ ਲਿਆ।

7ਪਰ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਉਹੀ ਕੰਮ ਕੀਤੇ, ਉਹਨਾਂ ਨੇ ਵੀ ਮਿਸਰ ਦੀ ਧਰਤੀ ਉੱਤੇ ਡੱਡੂਆਂ ਨੂੰ ਚੜ੍ਹਾਇਆ।

8ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਯਾਹਵੇਹ ਅੱਗੇ ਬੇਨਤੀ ਕਰੋ ਕਿ ਉਹ ਡੱਡੂਆਂ ਨੂੰ ਮੇਰੇ ਅਤੇ ਮੇਰੇ ਲੋਕਾਂ ਤੋਂ ਦੂਰ ਕਰ ਦੇਵੇ ਅਤੇ ਮੈਂ ਤੁਹਾਡੇ ਲੋਕਾਂ ਨੂੰ ਯਾਹਵੇਹ ਨੂੰ ਬਲੀਆਂ ਚੜ੍ਹਾਉਣ ਲਈ ਜਾਣ ਦੇਵਾਂਗਾ।”

9ਮੋਸ਼ੇਹ ਨੇ ਫ਼ਿਰਾਊਨ ਨੂੰ ਕਿਹਾ, “ਮੈਨੂੰ ਦੱਸੋ, ਮੈਂ ਤੁਹਾਡੇ ਲਈ ਕਦੋਂ ਪ੍ਰਾਰਥਨਾ ਕਰਾਂ ਤਾਂ ਜੋ ਇਹ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਕੇ ਸਿਰਫ ਨੀਲ ਨਦੀ ਵਿੱਚ ਹੀ ਰਹਿਣ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.