ਕੂਚ 9

ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਹੁਣ ਪਰਮੇਸ਼ਵਰ ਦੀ ਗਰਜ ਅਤੇ ਗੜਿਆ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦਿਆਂਗਾ, ਤੁਹਾਨੂੰ ਹੁਣ ਹੋਰ ਮਿਸਰ ਵਿੱਚ ਰੁਕਣ ਦੀ ਲੋੜ ਨਹੀਂ ਹੈ।”

Exodus 9:28 (UKJV) Implore the LORD (for it is enough) that there be no more mighty thunderings and hail; and I will let you go, and all of you shall stay no longer.

26ਗੋਸ਼ੇਨ ਦੀ ਧਰਤੀ ਜਿੱਥੇ ਇਸਰਾਏਲੀ ਸਨ, ਸਿਰਫ ਉਹੀ ਥਾਂ ਗੜੇ ਨਹੀਂ ਪਏ ਸਨ।

27ਫਿਰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ। ਉਸਨੇ ਉਹਨਾਂ ਨੂੰ ਕਿਹਾ, “ਇਸ ਵਾਰ ਮੈਂ ਪਾਪ ਕੀਤਾ ਹੈ। ਯਾਹਵੇਹ ਮਹਾਨ ਹੈ ਅਤੇ ਮੈਂ ਅਤੇ ਮੇਰੇ ਲੋਕਾਂ ਨੇ ਗਲਤ ਕੀਤਾ ਹੈ।

28ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਹੁਣ ਪਰਮੇਸ਼ਵਰ ਦੀ ਗਰਜ ਅਤੇ ਗੜਿਆ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦਿਆਂਗਾ, ਤੁਹਾਨੂੰ ਹੁਣ ਹੋਰ ਮਿਸਰ ਵਿੱਚ ਰੁਕਣ ਦੀ ਲੋੜ ਨਹੀਂ ਹੈ।”

29ਮੋਸ਼ੇਹ ਨੇ ਜਵਾਬ ਦਿੱਤਾ, “ਜਦੋਂ ਮੈਂ ਸ਼ਹਿਰ ਤੋਂ ਬਾਹਰ ਜਾਵਾਂਗਾ, ਮੈਂ ਯਾਹਵੇਹ ਦੇ ਅੱਗੇ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਵਾਂਗਾ। ਗਰਜ ਬੰਦ ਹੋ ਜਾਵੇਗੀ ਅਤੇ ਹੋਰ ਗੜੇ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਧਰਤੀ ਯਾਹਵੇਹ ਦੀ ਹੈ।

30ਪਰ ਮੈਂ ਜਾਣਦਾ ਹਾਂ ਕਿ ਤੁਸੀਂ ਅਤੇ ਤੁਹਾਡੇ ਅਧਿਕਾਰੀ ਅਜੇ ਵੀ ਯਾਹਵੇਹ ਪਰਮੇਸ਼ਵਰ ਤੋਂ ਨਹੀਂ ਡਰਦੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.