ਕੂਚ 9

ਮੋਸ਼ੇਹ ਨੇ ਜਵਾਬ ਦਿੱਤਾ, “ਜਦੋਂ ਮੈਂ ਸ਼ਹਿਰ ਤੋਂ ਬਾਹਰ ਜਾਵਾਂਗਾ, ਮੈਂ ਯਾਹਵੇਹ ਦੇ ਅੱਗੇ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਵਾਂਗਾ। ਗਰਜ ਬੰਦ ਹੋ ਜਾਵੇਗੀ ਅਤੇ ਹੋਰ ਗੜੇ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਧਰਤੀ ਯਾਹਵੇਹ ਦੀ ਹੈ।

Exodus 9:29 (UKJV) And Moses said unto him, As soon as I am gone out of the city, I will spread abroad my hands unto the LORD; and the thunder shall cease, neither shall there be any more hail; that you may know how that the earth is the LORD's.

27ਫਿਰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ। ਉਸਨੇ ਉਹਨਾਂ ਨੂੰ ਕਿਹਾ, “ਇਸ ਵਾਰ ਮੈਂ ਪਾਪ ਕੀਤਾ ਹੈ। ਯਾਹਵੇਹ ਮਹਾਨ ਹੈ ਅਤੇ ਮੈਂ ਅਤੇ ਮੇਰੇ ਲੋਕਾਂ ਨੇ ਗਲਤ ਕੀਤਾ ਹੈ।

28ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਹੁਣ ਪਰਮੇਸ਼ਵਰ ਦੀ ਗਰਜ ਅਤੇ ਗੜਿਆ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦਿਆਂਗਾ, ਤੁਹਾਨੂੰ ਹੁਣ ਹੋਰ ਮਿਸਰ ਵਿੱਚ ਰੁਕਣ ਦੀ ਲੋੜ ਨਹੀਂ ਹੈ।”

29ਮੋਸ਼ੇਹ ਨੇ ਜਵਾਬ ਦਿੱਤਾ, “ਜਦੋਂ ਮੈਂ ਸ਼ਹਿਰ ਤੋਂ ਬਾਹਰ ਜਾਵਾਂਗਾ, ਮੈਂ ਯਾਹਵੇਹ ਦੇ ਅੱਗੇ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਵਾਂਗਾ। ਗਰਜ ਬੰਦ ਹੋ ਜਾਵੇਗੀ ਅਤੇ ਹੋਰ ਗੜੇ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਧਰਤੀ ਯਾਹਵੇਹ ਦੀ ਹੈ।

30ਪਰ ਮੈਂ ਜਾਣਦਾ ਹਾਂ ਕਿ ਤੁਸੀਂ ਅਤੇ ਤੁਹਾਡੇ ਅਧਿਕਾਰੀ ਅਜੇ ਵੀ ਯਾਹਵੇਹ ਪਰਮੇਸ਼ਵਰ ਤੋਂ ਨਹੀਂ ਡਰਦੇ।”

31(ਅਲਸੀ ਅਤੇ ਜੌਂ ਨਸ਼ਟ ਹੋ ਗਏ ਸਨ, ਕਿਉਂਕਿ ਜਵਾਂ ਦੇ ਸਿੱਟੇ ਨਿੱਕਲੇ ਹੋਏ ਸਨ ਅਤੇ ਅਲਸੀ ਨੂੰ ਫੁੱਲ ਪਏ ਹੋਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.