28ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਹੁਣ ਪਰਮੇਸ਼ਵਰ ਦੀ ਗਰਜ ਅਤੇ ਗੜਿਆ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦਿਆਂਗਾ, ਤੁਹਾਨੂੰ ਹੁਣ ਹੋਰ ਮਿਸਰ ਵਿੱਚ ਰੁਕਣ ਦੀ ਲੋੜ ਨਹੀਂ ਹੈ।”
29ਮੋਸ਼ੇਹ ਨੇ ਜਵਾਬ ਦਿੱਤਾ, “ਜਦੋਂ ਮੈਂ ਸ਼ਹਿਰ ਤੋਂ ਬਾਹਰ ਜਾਵਾਂਗਾ, ਮੈਂ ਯਾਹਵੇਹ ਦੇ ਅੱਗੇ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਵਾਂਗਾ। ਗਰਜ ਬੰਦ ਹੋ ਜਾਵੇਗੀ ਅਤੇ ਹੋਰ ਗੜੇ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਧਰਤੀ ਯਾਹਵੇਹ ਦੀ ਹੈ।
30ਪਰ ਮੈਂ ਜਾਣਦਾ ਹਾਂ ਕਿ ਤੁਸੀਂ ਅਤੇ ਤੁਹਾਡੇ ਅਧਿਕਾਰੀ ਅਜੇ ਵੀ ਯਾਹਵੇਹ ਪਰਮੇਸ਼ਵਰ ਤੋਂ ਨਹੀਂ ਡਰਦੇ।”
31(ਅਲਸੀ ਅਤੇ ਜੌਂ ਨਸ਼ਟ ਹੋ ਗਏ ਸਨ, ਕਿਉਂਕਿ ਜਵਾਂ ਦੇ ਸਿੱਟੇ ਨਿੱਕਲੇ ਹੋਏ ਸਨ ਅਤੇ ਅਲਸੀ ਨੂੰ ਫੁੱਲ ਪਏ ਹੋਏ ਸਨ।
32ਪਰ ਕਣਕ ਅਤੇ ਮਸਰ ਨਸ਼ਟ ਨਹੀਂ ਹੋਏ, ਕਿਉਂਕਿ ਉਹ ਬਾਅਦ ਵਿੱਚ ਪੱਕਦੇ ਹਨ।)