ਕੂਚ 9

ਜਦੋਂ ਫ਼ਿਰਾਊਨ ਨੇ ਦੇਖਿਆ ਕਿ ਮੀਂਹ, ਗੜੇ ਅਤੇ ਗਰਜ ਰੁਕ ਗਈ ਹੈ, ਤਾਂ ਉਸਨੇ ਦੁਬਾਰਾ ਪਾਪ ਕੀਤਾ: ਉਸਨੇ ਅਤੇ ਉਸਦੇ ਅਧਿਕਾਰੀਆਂ ਨੇ ਆਪਣੇ ਦਿਲ ਕਠੋਰ ਕਰ ਲਏ।

Exodus 9:34 (UKJV) And when Pharaoh saw that the rain and the hail and the thunders were ceased, he sinned yet more, and hardened his heart, he and his servants.

32ਪਰ ਕਣਕ ਅਤੇ ਮਸਰ ਨਸ਼ਟ ਨਹੀਂ ਹੋਏ, ਕਿਉਂਕਿ ਉਹ ਬਾਅਦ ਵਿੱਚ ਪੱਕਦੇ ਹਨ।)

33ਫਿਰ ਮੋਸ਼ੇਹ ਫ਼ਿਰਾਊਨ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ। ਉਸਨੇ ਆਪਣੇ ਹੱਥਾਂ ਨੂੰ ਯਾਹਵੇਹ ਵੱਲ ਫ਼ੈਲਾਇਆ; ਗਰਜ ਅਤੇ ਗੜੇ ਬੰਦ ਹੋ ਗਏ, ਅਤੇ ਧਰਤੀ ਉੱਤੇ ਮੀਂਹ ਨਹੀਂ ਪਿਆ।

34ਜਦੋਂ ਫ਼ਿਰਾਊਨ ਨੇ ਦੇਖਿਆ ਕਿ ਮੀਂਹ, ਗੜੇ ਅਤੇ ਗਰਜ ਰੁਕ ਗਈ ਹੈ, ਤਾਂ ਉਸਨੇ ਦੁਬਾਰਾ ਪਾਪ ਕੀਤਾ: ਉਸਨੇ ਅਤੇ ਉਸਦੇ ਅਧਿਕਾਰੀਆਂ ਨੇ ਆਪਣੇ ਦਿਲ ਕਠੋਰ ਕਰ ਲਏ।

35ਇਸ ਲਈ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਕਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.