33ਫਿਰ ਮੋਸ਼ੇਹ ਫ਼ਿਰਾਊਨ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ। ਉਸਨੇ ਆਪਣੇ ਹੱਥਾਂ ਨੂੰ ਯਾਹਵੇਹ ਵੱਲ ਫ਼ੈਲਾਇਆ; ਗਰਜ ਅਤੇ ਗੜੇ ਬੰਦ ਹੋ ਗਏ, ਅਤੇ ਧਰਤੀ ਉੱਤੇ ਮੀਂਹ ਨਹੀਂ ਪਿਆ।
34ਜਦੋਂ ਫ਼ਿਰਾਊਨ ਨੇ ਦੇਖਿਆ ਕਿ ਮੀਂਹ, ਗੜੇ ਅਤੇ ਗਰਜ ਰੁਕ ਗਈ ਹੈ, ਤਾਂ ਉਸਨੇ ਦੁਬਾਰਾ ਪਾਪ ਕੀਤਾ: ਉਸਨੇ ਅਤੇ ਉਸਦੇ ਅਧਿਕਾਰੀਆਂ ਨੇ ਆਪਣੇ ਦਿਲ ਕਠੋਰ ਕਰ ਲਏ।
35ਇਸ ਲਈ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਕਿਹਾ ਸੀ।