ਕੂਚ 9

ਫਿਰ ਮੋਸ਼ੇਹ ਫ਼ਿਰਾਊਨ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ। ਉਸਨੇ ਆਪਣੇ ਹੱਥਾਂ ਨੂੰ ਯਾਹਵੇਹ ਵੱਲ ਫ਼ੈਲਾਇਆ; ਗਰਜ ਅਤੇ ਗੜੇ ਬੰਦ ਹੋ ਗਏ, ਅਤੇ ਧਰਤੀ ਉੱਤੇ ਮੀਂਹ ਨਹੀਂ ਪਿਆ।

Exodus 9:33 (UKJV) And Moses went out of the city from Pharaoh, and spread abroad his hands unto the LORD: and the thunders and hail ceased, and the rain was not poured upon the earth.

31(ਅਲਸੀ ਅਤੇ ਜੌਂ ਨਸ਼ਟ ਹੋ ਗਏ ਸਨ, ਕਿਉਂਕਿ ਜਵਾਂ ਦੇ ਸਿੱਟੇ ਨਿੱਕਲੇ ਹੋਏ ਸਨ ਅਤੇ ਅਲਸੀ ਨੂੰ ਫੁੱਲ ਪਏ ਹੋਏ ਸਨ।

32ਪਰ ਕਣਕ ਅਤੇ ਮਸਰ ਨਸ਼ਟ ਨਹੀਂ ਹੋਏ, ਕਿਉਂਕਿ ਉਹ ਬਾਅਦ ਵਿੱਚ ਪੱਕਦੇ ਹਨ।)

33ਫਿਰ ਮੋਸ਼ੇਹ ਫ਼ਿਰਾਊਨ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ। ਉਸਨੇ ਆਪਣੇ ਹੱਥਾਂ ਨੂੰ ਯਾਹਵੇਹ ਵੱਲ ਫ਼ੈਲਾਇਆ; ਗਰਜ ਅਤੇ ਗੜੇ ਬੰਦ ਹੋ ਗਏ, ਅਤੇ ਧਰਤੀ ਉੱਤੇ ਮੀਂਹ ਨਹੀਂ ਪਿਆ।

34ਜਦੋਂ ਫ਼ਿਰਾਊਨ ਨੇ ਦੇਖਿਆ ਕਿ ਮੀਂਹ, ਗੜੇ ਅਤੇ ਗਰਜ ਰੁਕ ਗਈ ਹੈ, ਤਾਂ ਉਸਨੇ ਦੁਬਾਰਾ ਪਾਪ ਕੀਤਾ: ਉਸਨੇ ਅਤੇ ਉਸਦੇ ਅਧਿਕਾਰੀਆਂ ਨੇ ਆਪਣੇ ਦਿਲ ਕਠੋਰ ਕਰ ਲਏ।

35ਇਸ ਲਈ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਕਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.