3ਹੁਣ ਜਦੋਂ ਉਹ ਆਦਮੀ ਅੰਦਰ ਗਿਆ ਤਾਂ ਕਰੂਬੀ ਹੈਕਲ ਦੇ ਦੱਖਣ ਵਾਲੇ ਪਾਸੇ ਖੜ੍ਹੇ ਸਨ, ਅਤੇ ਅੰਦਰਲੇ ਵੇਹੜੇ ਵਿੱਚ ਬੱਦਲ ਛਾ ਗਿਆ।
4ਤਦ ਯਾਹਵੇਹ ਦੀ ਮਹਿਮਾ ਕਰੂਬੀਆਂ ਦੇ ਉੱਪਰੋਂ ਉੱਠੀ ਅਤੇ ਹੈਕਲ ਦੀ ਦਹਿਲੀਜ਼ ਤੱਕ ਚਲੀ ਗਈ। ਬੱਦਲ ਨੇ ਹੈਕਲ ਨੂੰ ਭਰ ਦਿੱਤਾ, ਅਤੇ ਵਿਹੜਾ ਯਾਹਵੇਹ ਦੀ ਮਹਿਮਾ ਦੀ ਚਮਕ ਨਾਲ ਭਰਿਆ ਹੋਇਆ ਸੀ।
5ਤਦ ਕਰੂਬੀਆਂ ਦੇ ਖੰਭਾਂ ਦੀ ਆਵਾਜ਼ ਬਾਹਰ ਦੇ ਵੇਹੜੇ ਤੱਕ ਸੁਣਾਈ ਦਿੰਦੀ ਸੀ, ਜਿਵੇਂ ਸਰਵਸ਼ਕਤੀਮਾਨ ਦੀ ਆਵਾਜ਼ ਹੋਵੇ, ਜਦੋਂ ਉਹ ਬਚਨ ਕਰਦਾ ਹੈ।
6ਜਦੋਂ ਯਾਹਵੇਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਹੁਕਮ ਦਿੱਤਾ ਕਿ ਉਹ ਘੁੰਮਣ ਵਾਲੇ ਪਹੀਆਂ ਦੇ ਅੰਦਰੋਂ ਅਤੇ ਕਰੂਬੀਆਂ ਦੇ ਵਿਚਕਾਰੋਂ ਅੱਗ ਲਵੇ, ਤਦ ਉਹ ਅੰਦਰ ਗਿਆ ਅਤੇ ਇੱਕ ਪਹੀਏ ਦੇ ਕੋਲ ਜਾ ਕੇ ਖੜ੍ਹਾ ਹੋ ਗਿਆ।
7ਤਦ ਕਰੂਬੀਆਂ ਵਿੱਚੋਂ ਇੱਕ ਕਰੂਬੀ ਨੇ ਆਪਣਾ ਹੱਥ ਉਸ ਅੱਗ ਵੱਲ ਵਧਾਇਆ ਜੋ ਉਹਨਾਂ ਵਿੱਚਕਾਰ ਸੀ। ਉਸ ਨੇ ਉਸ ਵਿੱਚੋਂ ਕੁਝ ਚੁੱਕ ਕੇ ਉਸ ਮਨੁੱਖ ਦੇ ਹੱਥਾਂ ਵਿੱਚ ਦਿੱਤਾ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਉਹ ਉਸ ਨੂੰ ਲੈ ਕੇ ਬਾਹਰ ਚਲਾ ਗਿਆ।