ਹਿਜ਼ਕੀਏਲ 12

ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। ਮੈਂ ਇਸ ਕਹਾਵਤ ਨੂੰ ਖਤਮ ਕਰਨ ਜਾ ਰਿਹਾ ਹਾਂ ਅਤੇ ਉਹ ਇਸਰਾਏਲ ਵਿੱਚ ਇਸ ਦਾ ਹਵਾਲਾ ਨਹੀਂ ਦੇਣਗੇ, ਉਹ ਦਿਨ ਨੇੜੇ ਹਨ ਜਦੋਂ ਹਰ ਦਰਸ਼ਣ ਪੂਰਾ ਹੋਵੇਗਾ।

Ezekiel 12:23 (UKJV) Tell them therefore, Thus says the Lord GOD; I will make this proverb to cease, and they shall no more use it as a proverb in Israel; but say unto them, The days are at hand, and the effect of every vision.

21ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

22“ਹੇ ਮਨੁੱਖ ਦੇ ਪੁੱਤਰ, ਇਸਰਾਏਲੀਆਂ ਦੀ ਭੂਮੀ ਵਿੱਚ ਇਹ ਕਹਾਵਤ ਹੈ, ‘ਕਿ ਸਮਾਂ ਲੰਘਦਾ ਜਾਂਦਾ ਹੈ ਅਤੇ ਹਰ ਦਰਸ਼ਣ ਮਿਟ ਜਾਂਦਾ ਹੈ’?

23ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। ਮੈਂ ਇਸ ਕਹਾਵਤ ਨੂੰ ਖਤਮ ਕਰਨ ਜਾ ਰਿਹਾ ਹਾਂ ਅਤੇ ਉਹ ਇਸਰਾਏਲ ਵਿੱਚ ਇਸ ਦਾ ਹਵਾਲਾ ਨਹੀਂ ਦੇਣਗੇ, ਉਹ ਦਿਨ ਨੇੜੇ ਹਨ ਜਦੋਂ ਹਰ ਦਰਸ਼ਣ ਪੂਰਾ ਹੋਵੇਗਾ।

24ਕਿਉਂ ਜੋ ਅੱਗੇ ਤੋਂ ਇਸਰਾਏਲ ਦੇ ਘਰਾਣੇ ਵਿੱਚ ਕੋਈ ਝੂਠਾ ਦਰਸ਼ਣ ਨਾ ਵੇਖੇਗਾ ਅਤੇ ਚਾਪਲੂਸੀ ਨਾਲ ਵਿਭਾਜਨ ਨਹੀਂ ਹੋਵੇਗਾ।

25ਪਰ ਮੈਂ ਯਾਹਵੇਹ ਉਹੀ ਕਹਾਂਗਾ ਜੋ ਮੈਂ ਚਾਹਾਂਗਾ ਅਤੇ ਇਹ ਬਿਨਾਂ ਦੇਰ ਕੀਤੇ ਪੂਰਾ ਹੋਵੇਗਾ। ਕਿਉਂ ਜੋ ਤੁਹਾਡੇ ਦਿਨਾਂ ਵਿੱਚ, ਹੇ ਬਾਗ਼ੀ ਲੋਕੋ, ਮੈਂ ਜੋ ਵੀ ਕਹਾਂਗਾ, ਮੈਂ ਉਸ ਨੂੰ ਪੂਰਾ ਕਰਾਂਗਾ, ਸਰਬਸ਼ਕਤੀਮਾਨ ਦਾ ਵਾਕ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.