ਹਿਜ਼ਕੀਏਲ 13

ਤੁਸੀਂ ਇਸਰਾਏਲ ਦੇ ਲੋਕਾਂ ਲਈ ਇਸ ਕੰਧ ਦੀਆਂ ਤਰੇੜਾ ਦੀ ਮੁਰੰਮਤ ਕਰਨ ਲਈ ਉੱਪਰ ਨਹੀਂ ਗਏ ਤਾਂ ਜੋ ਇਹ ਯਾਹਵੇਹ ਦੇ ਦਿਨ ਦੀ ਲੜਾਈ ਵਿੱਚ ਮਜ਼ਬੂਤ ਰਹੇ।

Ezekiel 13:5 (UKJV) All of you have not gone up into the gaps, neither made up the hedge for the house of Israel to stand in the battle in the day of the LORD.

3ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੂਰਖ ਨਬੀਆਂ ਉੱਤੇ ਹਾਏ ਹਾਏ! ਜਿਹੜੇ ਆਪਣੀ ਆਤਮਾ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੇ ਕੁਝ ਨਹੀਂ ਵੇਖਿਆ!

4ਇਸਰਾਏਲ, ਤੁਹਾਡੇ ਨਬੀ ਉਹਨਾਂ ਲੂੰਬੜੀਆਂ ਵਰਗੇ ਸਨ, ਜਿਹੜੀਆਂ ਉਜਾੜਾਂ ਵਿੱਚ ਰਹਿੰਦੀਆਂ ਹਨ।

5ਤੁਸੀਂ ਇਸਰਾਏਲ ਦੇ ਲੋਕਾਂ ਲਈ ਇਸ ਕੰਧ ਦੀਆਂ ਤਰੇੜਾ ਦੀ ਮੁਰੰਮਤ ਕਰਨ ਲਈ ਉੱਪਰ ਨਹੀਂ ਗਏ ਤਾਂ ਜੋ ਇਹ ਯਾਹਵੇਹ ਦੇ ਦਿਨ ਦੀ ਲੜਾਈ ਵਿੱਚ ਮਜ਼ਬੂਤ ਰਹੇ।

6ਉਹਨਾਂ ਨੇ ਝੂਠੇ ਦਰਸ਼ਣ ਵੇਖੇ ਅਤੇ ਉਹਨਾਂ ਨੇ ਝੂਠੀਆਂ ਭਵਿੱਖਬਾਣੀਆਂ ਕੀਤੀਆਂ। ਹਾਲਾਂਕਿ ਯਾਹਵੇਹ ਨੇ ਉਹਨਾਂ ਨੂੰ ਨਹੀਂ ਭੇਜਿਆ ਪਰ ਫਿਰ ਵੀ ਉਹ ਕਹਿੰਦੇ ਹਨ, “ਯਾਹਵੇਹ ਇਹ ਘੋਸ਼ਣਾ ਕਰਦਾ ਹੈ,” ਅਤੇ ਉਹ ਲੋਕਾਂ ਨੂੰ ਆਸ ਦਿਵਾਉਂਦੇ ਹਨ ਕਿ ਉਹਨਾਂ ਦੀ ਭਵਿੱਖਬਾਣੀ ਪੂਰੀ ਹੋ ਜਾਵੇਗੀ।

7ਕੀ ਤੁਸੀਂ ਝੂਠੇ ਦਰਸ਼ਣ ਨਹੀਂ ਵੇਖੇ ਅਤੇ ਝੂਠੀਆਂ ਗੱਲਾਂ ਨਹੀਂ ਕੀਤੀਆਂ ਜਦੋਂ ਤੁਸੀਂ ਕਹਿੰਦੇ ਹੋ, “ਯਾਹਵੇਹ ਦਾ ਵਾਕ ਹੈ,” ਭਾਵੇਂ ਮੈਂ ਨਹੀਂ ਬੋਲਿਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.