ਹਿਜ਼ਕੀਏਲ 16

ਜਿਸ ਦਿਨ ਤੇਰਾ ਜਨਮ ਹੋਇਆ, ਉਸ ਦਿਨ ਤੇਰਾ ਨਾੜੂ ਨਾ ਕੱਟਿਆ ਗਿਆ, ਨਾ ਤੈਨੂੰ ਸ਼ੁੱਧ ਕਰਨ ਲਈ ਪਾਣੀ ਨਾਲ ਧੋਤਾ ਗਿਆ, ਨਾ ਤੇਰੇ ਉੱਤੇ ਲੂਣ ਮਲਿਆ ਗਿਆ ਅਤੇ ਨਾ ਹੀ ਕੱਪੜੇ ਵਿੱਚ ਲਪੇਟਿਆ ਗਿਆ।

Ezekiel 16:4 (UKJV) And as for your nativity, in the day you were born your navel was not cut, neither were you washed in water to clean you; you were not salted at all, nor swaddled at all.

2“ਹੇ ਮਨੁੱਖ ਦੇ ਪੁੱਤਰ, ਯੇਰੂਸ਼ਲੇਮ ਨੂੰ ਉਸ ਦੇ ਘਿਣਾਉਣੇ ਕੰਮਾਂ ਬਾਰੇ ਦੱਸ

3ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਯੇਰੂਸ਼ਲੇਮ ਨੂੰ ਇਹ ਆਖਦਾ ਹੈ ਕਿ ਤੁਹਾਡਾ ਵੰਸ਼ ਅਤੇ ਜਨਮ ਕਨਾਨੀਆਂ ਦੇ ਦੇਸ਼ ਵਿੱਚ ਸੀ; ਤੇਰਾ ਪਿਤਾ ਅਮੋਰੀ ਸੀ ਅਤੇ ਤੇਰੀ ਮਾਂ ਹਿੱਤੀ ਸੀ।

4ਜਿਸ ਦਿਨ ਤੇਰਾ ਜਨਮ ਹੋਇਆ, ਉਸ ਦਿਨ ਤੇਰਾ ਨਾੜੂ ਨਾ ਕੱਟਿਆ ਗਿਆ, ਨਾ ਤੈਨੂੰ ਸ਼ੁੱਧ ਕਰਨ ਲਈ ਪਾਣੀ ਨਾਲ ਧੋਤਾ ਗਿਆ, ਨਾ ਤੇਰੇ ਉੱਤੇ ਲੂਣ ਮਲਿਆ ਗਿਆ ਅਤੇ ਨਾ ਹੀ ਕੱਪੜੇ ਵਿੱਚ ਲਪੇਟਿਆ ਗਿਆ।

5ਕਿਸੇ ਨੇ ਵੀ ਤੇਰੇ ਵੱਲ ਤਰਸ ਦੀ ਨਜ਼ਰ ਨਾਲ ਨਹੀਂ ਵੇਖਿਆ ਤਾਂ ਜੋ ਇਹਨਾਂ ਕੰਮਾਂ ਵਿੱਚੋਂ ਤੇਰੇ ਲਈ ਇੱਕ ਵੀ ਕੰਮ ਕੀਤਾ ਜਾਂਦਾ, ਸਗੋਂ ਤੂੰ ਆਪਣੇ ਜਨਮ ਦੇ ਦਿਨ ਬਾਹਰ ਮੈਦਾਨ ਵਿੱਚ ਸੁੱਟ ਦਿੱਤੀ ਗਈ, ਕਿਉਂ ਜੋ ਤੇਰੇ ਤੋਂ ਘਿਰਣਾ ਕਰਦੇ ਸਨ।

6“ ‘ਫਿਰ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ ਅਤੇ ਮੈਂ ਤੈਨੂੰ ਆਖਿਆ ਕਿ ਤੂੰ ਜੋ ਲਹੂ ਵਿੱਚ ਲਿੱਬੜੀ ਹੋਈ ਹੈ, ਜੀਉਂਦੀ ਰਹਿ! ਹਾਂ ਮੈਂ ਤੈਨੂੰ ਹੀ ਕਿਹਾ ਕਿ ਤੂੰ ਜੋ ਲਹੂ ਵਿੱਚ ਲਿੱਬੜੀ ਹੋਈ ਹੈ, “ਜੀਉਂਦੀ ਰਹਿ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.