44“ ‘ਸਾਰੇ ਕਹਾਉਤਾਂ ਆਖਣ ਵਾਲੇ ਤੇਰੇ ਵਿਰੁੱਧ ਇਹ ਕਹਾਵਤ ਆਖਣਗੇ ਕਿ “ਜਿਵੇਂ ਦੀ ਮਾਂ ਉਸੇ ਤਰ੍ਹਾਂ ਦੀ ਧੀ।”
45ਤੂੰ ਆਪਣੀ ਮਾਂ ਦੀ ਸੱਚੀ ਧੀ ਹੈ, ਜਿਸ ਨੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਤੁੱਛ ਸਮਝਿਆ; ਅਤੇ ਤੂੰ ਆਪਣੀਆਂ ਭੈਣਾਂ ਦੀ ਸੱਚੀ ਭੈਣ ਹੈ, ਜਿਸ ਨੇ ਆਪਣੇ ਪਤੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਤੁੱਛ ਸਮਝਿਆ ਸੀ। ਤੇਰੀ ਮਾਤਾ ਹਿੱਤੀ ਸੀ ਅਤੇ ਤੇਰਾ ਪਿਤਾ ਅਮੋਰੀ ਸੀ।
46ਤੇਰੀ ਵੱਡੀ ਭੈਣ ਸਾਮਰਿਯਾ ਹੈ, ਜੋ ਤੇਰੇ ਖੱਬੇ ਪਾਸੇ ਵੱਸਦੀ ਹੈ, ਉਹ ਅਤੇ ਉਹ ਦੀਆਂ ਧੀਆਂ, ਅਤੇ ਤੇਰੀ ਛੋਟੀ ਭੈਣ ਜੋ ਤੇਰੇ ਸੱਜੇ ਪਾਸੇ ਵੱਸਦੀ ਹੈ, ਸੋਦੋਮ ਅਤੇ ਉਸ ਦੀਆਂ ਧੀਆਂ ਹਨ।
47ਤੂੰ ਕੇਵਲ ਉਹਨਾਂ ਦੇ ਰਾਹਾਂ ਉੱਤੇ ਨਹੀਂ ਤੁਰ੍ਹੀ ਅਤੇ ਕੇਵਲ ਉਹਨਾਂ ਵਰਗੇ ਘਿਣਾਉਣੇ ਕੰਮ ਨਹੀਂ ਕੀਤੇ, ਜਾਣੋ ਇਹ ਤਾਂ ਇੱਕ ਨਿੱਕੀ ਜਿਹੀ ਗੱਲ ਸੀ, ਸਗੋਂ ਤੂੰ ਉਹਨਾਂ ਨਾਲੋਂ ਆਪਣਿਆਂ ਸਾਰਿਆਂ ਮਾਰਗਾਂ ਵਿੱਚ ਬਹੁਤ ਭੈੜੀ ਨਿੱਕਲੀ।
48ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਕਿ ਮੈਂ ਜਿਉਂਦਾ ਹਾਂ, ਸੱਚਮੁੱਚ, ਤੇਰੀ ਭੈਣ ਸੋਦੋਮ ਅਤੇ ਉਸ ਦੀਆਂ ਧੀਆਂ ਨੇ ਕਦੇ ਵੀ ਉਹ ਨਹੀਂ ਕੀਤਾ ਜੋ ਤੂੰ ਅਤੇ ਤੇਰੀਆਂ ਧੀਆਂ ਨੇ ਕੀਤਾ ਹੈ।