ਹਿਜ਼ਕੀਏਲ 16

ਉਹ ਹੰਕਾਰੀ ਸਨ ਅਤੇ ਮੇਰੇ ਸਾਹਮਣੇ ਘਿਣਾਉਣੀਆਂ ਗੱਲਾਂ ਕਰਦੀਆਂ ਸਨ। ਇਸ ਲਈ ਮੈਂ ਉਹਨਾਂ ਨੂੰ ਦੂਰ ਕਰ ਦਿੱਤਾ ਜਿਵੇਂ ਤੂੰ ਦੇਖਿਆ ਹੈ।

Ezekiel 16:50 (UKJV) And they were haughty, and committed abomination before me: therefore I took them away as I saw good.

48ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਕਿ ਮੈਂ ਜਿਉਂਦਾ ਹਾਂ, ਸੱਚਮੁੱਚ, ਤੇਰੀ ਭੈਣ ਸੋਦੋਮ ਅਤੇ ਉਸ ਦੀਆਂ ਧੀਆਂ ਨੇ ਕਦੇ ਵੀ ਉਹ ਨਹੀਂ ਕੀਤਾ ਜੋ ਤੂੰ ਅਤੇ ਤੇਰੀਆਂ ਧੀਆਂ ਨੇ ਕੀਤਾ ਹੈ।

49“ ‘ਹੁਣ ਤੇਰੀ ਭੈਣ ਸੋਦੋਮ ਦਾ ਇਹ ਪਾਪ ਸੀ: ਉਹ ਅਤੇ ਉਸ ਦੀਆਂ ਧੀਆਂ ਹੰਕਾਰੀ, ਬਹੁਤ ਜ਼ਿਆਦਾ ਅਤੇ ਬੇਫਿਕਰ ਸਨ; ਉਹਨਾਂ ਨੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਨਹੀਂ ਕੀਤੀ।

50ਉਹ ਹੰਕਾਰੀ ਸਨ ਅਤੇ ਮੇਰੇ ਸਾਹਮਣੇ ਘਿਣਾਉਣੀਆਂ ਗੱਲਾਂ ਕਰਦੀਆਂ ਸਨ। ਇਸ ਲਈ ਮੈਂ ਉਹਨਾਂ ਨੂੰ ਦੂਰ ਕਰ ਦਿੱਤਾ ਜਿਵੇਂ ਤੂੰ ਦੇਖਿਆ ਹੈ।

51ਸਾਮਰਿਯਾ ਨੇ ਤੇਰੇ ਨਾਲੋਂ ਅੱਧੇ ਪਾਪ ਵੀ ਨਹੀਂ ਕੀਤੇ। ਤੂੰ ਉਹਨਾਂ ਨਾਲੋਂ ਵੀ ਵੱਧ ਘਿਣਾਉਣੇ ਕੰਮ ਕੀਤੇ ਹਨ, ਅਤੇ ਆਪਣੀਆਂ ਭੈਣਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੁਆਰਾ ਧਰਮੀ ਬਣਾਇਆ ਹੈ।

52ਇਸ ਲਈ ਤੂੰ ਆਪ ਜੋ ਆਪਣੀਆਂ ਭੈਣਾਂ ਨੂੰ ਦੋਸ਼ੀ ਠਹਿਰਉਂਦੀ ਹੈ, ਇਹਨਾਂ ਪਾਪਾਂ ਦੇ ਕਾਰਨ ਜੋ ਤੂੰ ਕੀਤੇ, ਜੋ ਉਹਨਾਂ ਦੇ ਪਾਪਾਂ ਨਾਲੋਂ ਬਹੁਤ ਘਿਣਾਉਣੇ ਹਨ, ਤੂੰ ਸ਼ਰਮਿੰਦੀ ਹੋ। ਉਹ ਤੇਰੇ ਨਾਲੋਂ ਧਰਮੀ ਹਨ, ਇਸ ਲਈ ਤੂੰ ਸ਼ਰਮਿੰਦੀ ਹੋ ਅਤੇ ਸ਼ਰਮ ਕਰ ਕਿਉਂ ਜੋ ਤੇਰੀਆਂ ਭੈਣਾਂ ਤੇਰੇ ਨਾਲੋਂ ਧਰਮੀ ਜਾਪਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.