1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਇਸਰਾਏਲ ਦੀ ਧਰਤੀ ਬਾਰੇ ਇਸ ਕਹਾਵਤ ਦਾ ਹਵਾਲਾ ਦੇਣ ਦਾ ਤੁਹਾਡਾ ਕੀ ਅਰਥ ਹੈ: “ ‘ਕਿ ਮਾਤਾ ਪਿਤਾ ਨੇ ਖੱਟੇ ਅੰਗੂਰ ਖਾਧੇ, ਪਰ ਬੱਚਿਆਂ ਦੇ ਦੰਦ ਖੱਟੇ ਹੋ ਗਏ’?
3“ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਤੁਸੀਂ ਫਿਰ ਇਸਰਾਏਲ ਵਿੱਚ ਇਹ ਕਹਾਵਤ ਨਹੀਂ ਆਖੋਗੇ।