16ਕਿਉਂਕਿ ਉਹਨਾਂ ਨੇ ਮੇਰੇ ਕਾਨੂੰਨਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਨਾ ਕੀਤੀ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ। ਕਿਉਂਕਿ ਉਹਨਾਂ ਦੇ ਮਨ ਉਹਨਾਂ ਦੀਆਂ ਮੂਰਤੀਆਂ ਪ੍ਰਤੀ ਸਮਰਪਿਤ ਸਨ।
17ਫਿਰ ਵੀ ਮੈਂ ਉਹਨਾਂ ਉੱਤੇ ਤਰਸ ਨਾਲ ਵੇਖਿਆ ਅਤੇ ਉਹਨਾਂ ਨੂੰ ਨਾਸ ਨਾ ਕੀਤਾ ਅਤੇ ਨਾ ਹੀ ਉਹਨਾਂ ਨੂੰ ਉਜਾੜ ਵਿੱਚ ਖਤਮ ਕੀਤਾ।
18ਮੈਂ ਉਜਾੜ ਵਿੱਚ ਉਹਨਾਂ ਦੇ ਬੱਚਿਆਂ ਨੂੰ ਕਿਹਾ, “ਆਪਣੇ ਮਾਤਾ-ਪਿਤਾ ਦੀਆਂ ਬਿਧੀਆਂ ਅਨੁਸਾਰ ਨਾ ਚੱਲੋ ਨਾਂ ਉਹਨਾਂ ਦੇ ਕਾਨੂੰਨਾਂ ਦੀ ਪਾਲਣਾ ਕਰੋ ਨਾ ਉਹਨਾਂ ਦੀਆਂ ਮੂਰਤੀਆਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕਰੋ।
19ਮੈਂ ਤੁਹਾਡਾ ਪਰਮੇਸ਼ਵਰ ਹਾਂ; ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਮੇਰੀਆਂ ਬਿਧੀਆਂ ਦੇ ਅਨੁਸਾਰ ਚੱਲੋ।
20ਮੇਰੇ ਸਬਤਾਂ ਨੂੰ ਪਵਿੱਤਰ ਰੱਖੋ ਤਾਂ ਜੋ ਉਹ ਸਾਡੇ ਵਿਚਕਾਰ ਇੱਕ ਨਿਸ਼ਾਨ ਹੋਣ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਤੁਹਾਡਾ ਪਰਮੇਸ਼ਵਰ ਹਾਂ।”