ਹਿਜ਼ਕੀਏਲ 20

ਉੱਥੇ ਤੁਸੀਂ ਆਪਣੇ ਚਾਲ-ਚਲਣ ਅਤੇ ਉਹਨਾਂ ਸਾਰੇ ਕੰਮਾਂ ਨੂੰ ਚੇਤੇ ਕਰੋਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਪਲੀਤ ਕੀਤਾ ਹੈ, ਅਤੇ ਤੁਸੀਂ ਆਪਣੀ ਸਾਰੀ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ, ਆਪਣੀ ਹੀ ਨਜ਼ਰ ਵਿੱਚ ਘਿਣਾਉਣੇ ਹੋਵੋਗੇ।

Ezekiel 20:43 (UKJV) And there shall all of you remember your ways, and all your doings, wherein all of you have been defiled; and all of you shall loathe yourselves in your own sight for all your evils that all of you have committed.

41ਮੈਂ ਤੁਹਾਨੂੰ ਸੁਗੰਧਿਤ ਧੂਪ ਵਾਂਗ ਕਬੂਲ ਕਰਾਂਗਾ ਜਦੋਂ ਮੈਂ ਤੁਹਾਨੂੰ ਕੌਮਾਂ ਵਿੱਚੋਂ ਕੱਢ ਕੇ ਲਿਆਵਾਂਗਾ ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿੱਥੇ ਤੁਸੀਂ ਖਿੰਡੇ ਗਏ ਹੋ ਤੁਹਾਨੂੰ ਇਕੱਠਾ ਕਰਾਂਗਾ, ਅਤੇ ਮੈਂ ਤੁਹਾਡੇ ਰਾਹੀਂ ਕੌਮਾਂ ਦੀਆਂ ਨਜ਼ਰਾਂ ਵਿੱਚ ਪਵਿੱਤਰ ਸਾਬਤ ਹੋਵਾਂਗਾ।

42ਫਿਰ ਤੁਸੀਂ ਜਾਣੋਂਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਵਿੱਚ ਲਿਆਵਾਂਗਾ, ਉਹ ਧਰਤੀ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦੇਣ ਲਈ ਹੱਥ ਚੁੱਕ ਕੇ ਸਹੁੰ ਖਾਧੀ ਸੀ।

43ਉੱਥੇ ਤੁਸੀਂ ਆਪਣੇ ਚਾਲ-ਚਲਣ ਅਤੇ ਉਹਨਾਂ ਸਾਰੇ ਕੰਮਾਂ ਨੂੰ ਚੇਤੇ ਕਰੋਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਪਲੀਤ ਕੀਤਾ ਹੈ, ਅਤੇ ਤੁਸੀਂ ਆਪਣੀ ਸਾਰੀ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ, ਆਪਣੀ ਹੀ ਨਜ਼ਰ ਵਿੱਚ ਘਿਣਾਉਣੇ ਹੋਵੋਗੇ।

44ਹੇ ਇਸਰਾਏਲ ਦੇ ਲੋਕੋ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਜਦੋਂ ਮੈਂ ਤੁਹਾਡੇ ਨਾਲ ਆਪਣੇ ਨਾਮ ਦੀ ਖ਼ਾਤਰ ਵਿਹਾਰ ਕਰਾਂਗਾ, ਨਾ ਕਿ ਤੁਹਾਡੇ ਭੈੜੇ ਚਾਲ-ਚਲਣ ਅਤੇ ਤੁਹਾਡੇ ਭ੍ਰਿਸ਼ਟ ਕੰਮਾਂ ਦੇ ਅਨੁਸਾਰ ਤੁਹਾਡੇ ਨਾਲ ਵਰਤਾਓ ਕਰਾਂਗਾ ਤਾਂ ਤੁਸੀਂ ਜਾਣੋਗੇ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।’ ”

45ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.