21ਕਿਉਂਕਿ ਬਾਬੇਲ ਦਾ ਰਾਜਾ ਸ਼ਗਨਾਂ ਦੀ ਭਾਲ ਕਰਨ ਲਈ, ਦੋ ਰਾਹਾਂ ਦੇ ਸੰਗਮ ਉੱਤੇ, ਚੌਰਾਹੇ ਉੱਤੇ ਰੁਕੇਗਾ: ਉਹ ਤੀਰਾਂ ਨਾਲ ਗੁਣੇ ਪਾਵੇਗਾ, ਉਹ ਆਪਣੀਆਂ ਮੂਰਤੀਆਂ ਦੀ ਸਲਾਹ ਲਵੇਗਾ, ਉਹ ਬਲੀ ਕੀਤੇ ਜਾਨਵਰ ਦੇ ਜਿਗਰ ਦੀ ਜਾਂਚ ਕਰੇਗਾ।
22ਉਹ ਦੇ ਸੱਜੇ ਹੱਥ ਯੇਰੂਸ਼ਲੇਮ ਦਾ ਉਪਾਅ ਪੈਂਦਾ ਹੈ ਕਿ ਕਿਲ੍ਹਾ ਤੋੜ ਯੰਤਰਾਂ ਨੂੰ ਲਾਵੇ ਅਤੇ ਕੱਟਣ ਵੱਢਣ ਲਈ ਮੂੰਹ ਖੋਲ੍ਹੇ, ਜੈਕਾਰੇ ਦੀ ਆਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲ੍ਹਾ ਤੋੜ ਆਵਾਜ਼ ਨੂੰ ਲਾਵੇ ਅਤੇ ਘੇਰਾ ਬੰਨ੍ਹੇ ਅਤੇ ਬੁਰਜ ਬਣਾਵੇ।
23ਪਰ ਉਹਨਾਂ ਦੀ ਨਜ਼ਰ ਵਿੱਚ ਇਹ ਝੂਠੇ ਉਪਾਅ ਵਾਂਗੂੰ ਹੋਵੇਗਾ, ਅਰਥਾਤ ਉਹਨਾਂ ਲਈ ਜਿਹਨਾਂ ਨੇ ਸਹੁੰ ਖਾਧੀ ਸੀ, ਪਰ ਉਹ ਬਦੀ ਨੂੰ ਚੇਤੇ ਕਰੇਗਾ ਤਾਂ ਜੋ ਉਹ ਫੜੇ ਜਾਣ।
24“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਤੁਸੀਂ ਆਪਣੀ ਖੁੱਲ੍ਹੇਆਮ ਬਗਾਵਤ ਕਰਕੇ ਆਪਣੇ ਪਾਪਾਂ ਨੂੰ ਚੇਤੇ ਕਰਾਇਆ ਹੈ, ਇੱਥੋਂ ਤੱਕ ਕਿ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਡੇ ਪਾਪ ਦਿਸਦੇ ਹਨ। ਤੁਸੀਂ ਧਿਆਨ ਵਿੱਚ ਆ ਗਏ ਹੋ, ਇਸ ਲਈ ਤੁਸੀਂ ਹੱਥ ਵਿੱਚ ਫੜੇ ਜਾਓਗੇ।
25“ ‘ਹੇ ਇਸਰਾਏਲ ਦੇ ਅਪਵਿੱਤਰ ਅਤੇ ਦੁਸ਼ਟ ਰਾਜਕੁਮਾਰ, ਜਿਸ ਦਾ ਦਿਨ ਆ ਗਿਆ ਹੈ, ਜਿਸ ਦੀ ਸਜ਼ਾ ਦਾ ਸਮਾਂ ਆਪਣੇ ਸਿਖਰ ਤੇ ਪਹੁੰਚ ਗਿਆ ਹੈ,