10ਉਹਨਾਂ ਨੇ ਉਸਨੂੰ ਨੰਗਾ ਕਰ ਦਿੱਤਾ, ਉਸਦੇ ਪੁੱਤਰਾਂ ਅਤੇ ਧੀਆਂ ਨੂੰ ਖੋਹ ਲਿਆ ਅਤੇ ਉਸਨੂੰ ਤਲਵਾਰ ਨਾਲ ਮਾਰ ਦਿੱਤਾ। ਸੋ ਉਹ ਸਾਰੀਆਂ ਔਰਤਾਂ ਵਿੱਚ ਪ੍ਰਸਿੱਧ ਹੋ ਗਈ, ਕਿਉਂ ਜੋ ਉਹਨਾਂ ਉਹ ਦੇ ਉੱਤੇ ਸਜ਼ਾ ਲਿਆਈ।
11“ਉਸਦੀ ਭੈਣ ਆਹਾਲੀਬਾਹ ਨੇ ਇਹ ਵੇਖਿਆ, ਪਰ ਆਪਣੀ ਕਾਮਨਾ ਅਤੇ ਵਿਭਚਾਰ ਵਿੱਚ ਉਹ ਆਪਣੀ ਭੈਣ ਨਾਲੋਂ ਵੀ ਵੱਧ ਭੈੜੀ ਸੀ।
12ਉਹ ਅੱਸ਼ੂਰੀਆਂ ਤੇ ਮੋਹਿਤ ਹੋਈ ਜਿਹੜੇ ਸੂਬੇਦਾਰ ਅਤੇ ਸ਼ਰੀਫ ਗੁਆਂਢੀ ਸਨ, ਜਿਹੜੇ ਸੁੰਦਰ ਕੱਪੜੇ ਪਹਿਨਦੇ ਅਤੇ ਘੋੜਿਆਂ ਤੇ ਸਵਾਰ ਹੁੰਦੇ ਅਤੇ ਸਾਰਿਆਂ ਦੇ ਸਾਰੇ ਸੋਹਣੇ ਗੱਭਰੂ ਸਨ।
13ਮੈਂ ਦੇਖਿਆ ਕਿ ਉਸਨੇ ਵੀ ਆਪਣੇ ਆਪ ਨੂੰ ਪਲੀਤ ਕੀਤਾ; ਉਹ ਦੋਵੇਂ ਉਸੇ ਰਾਹ ਤੁਰ ਪਏ।
14“ਪਰ ਉਹ ਵਿਭਚਾਰ ਵਿੱਚ ਵੱਧ ਗਈ। ਨਾਲੇ ਉਹ ਨੇ ਕੰਧ ਉੱਤੇ ਮਨੁੱਖਾਂ ਦੀਆਂ ਮੂਰਤਾਂ ਅਰਥਾਤ ਕਸਦੀਆਂ ਦੀਆਂ ਮੂਰਤਾਂ ਵੇਖੀਆਂ ਜਿਹੜੀਆਂ ਸ਼ਿੰਗਰਫ ਨਾਲ ਖਿੱਚੀਆਂ ਹੋਈਆਂ ਸਨ,