39ਕਿਉਂ ਜੋ ਜਦ ਉਹ ਆਪਣੇ ਪੁੱਤਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ, ਤਾਂ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿੱਚ ਆ ਵੜੇ, ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਹਨਾਂ ਨੇ ਮੇਰੇ ਭਵਨ ਵਿੱਚ ਅਜਿਹਾ ਕੰਮ ਕੀਤਾ।
40“ਸਗੋਂ ਉਹਨਾਂ ਨੇ ਦੂਰ ਆਏ ਬੰਦਿਆਂ ਲਈ ਸੰਦੇਸ਼ਵਾਹਕ ਵੀ ਭੇਜੇ, ਅਤੇ ਜਦੋਂ ਉਹ ਆਏ ਤਾਂ ਤੂੰ ਉਹਨਾਂ ਲਈ ਨ੍ਹਾਤੀ-ਧੋਤੀ, ਅੱਖਾਂ ਵਿੱਚ ਕੱਜਲ ਪਾਇਆ ਅਤੇ ਆਪਣੇ ਆਪ ਨੂੰ ਗਹਿਣਿਆਂ ਨਾਲ ਸ਼ਿੰਗਾਰਿਆ।
41ਤੂੰ ਸਜਾਏ ਹੋਏ ਪਲੰਘ ਤੇ ਬੈਠੀ ਅਤੇ ਉਹ ਦੇ ਅੱਗੇ ਮੇਜ਼ ਤਿਆਰ ਕੀਤੀ ਅਤੇ ਉਸ ਉੱਤੇ ਤੂੰ ਮੇਰਾ ਧੂਫ਼ ਅਤੇ ਤੇਲ ਰੱਖਿਆ।
42“ਉਸਦੇ ਆਲੇ-ਦੁਆਲੇ ਬੇਪਰਵਾਹ ਲੋਕਾਂ ਦੀ ਭੀੜ ਦਾ ਰੌਲਾ ਸੀ; ਆਮ ਮਨੁੱਖਾਂ ਤੋਂ ਬਿਨਾਂ ਜੰਗਲ ਵਿੱਚੋਂ ਸ਼ਰਾਬੀ ਆਦਮੀਆਂ ਨੂੰ ਲਿਆਏ ਅਤੇ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਕੜੇ ਅਤੇ ਸਿਰਾਂ ਉੱਤੇ ਸੁੰਦਰ ਤਾਜ ਪਹਿਨਾਏ।
43ਫਿਰ ਮੈਂ ਉਸ ਵਿਭਚਾਰੀ ਦੇ ਬਾਰੇ ਕਿਹਾ, ‘ਹੁਣ ਉਹ ਉਸ ਨੂੰ ਵੇਸਵਾ ਵਾਂਗ ਵਰਤਣ, ਕਿਉਂਕਿ ਉਹ ਸਿਰਫ ਉਹ ਹੀ ਹੈ।’