ਹਿਜ਼ਕੀਏਲ 24

ਤਦ ਘੜੇ ਨੂੰ ਖਾਲੀ ਕਰਕੇ ਕੋਲਿਆਂ ਉੱਤੇ ਰੱਖ ਦਿਓ ਤਾਂ ਜੋ ਉਹ ਦਾ ਪਿੱਤਲ ਗਰਮ ਹੋਵੇ ਅਤੇ ਪਿਘਲ ਜਾਵੇ। ਉਸ ਦੇ ਅੰਦਰ ਦੀ ਮੈਲ਼ ਸੜ ਜਾਵੇ ਅਤੇ ਉਹ ਦਾ ਜੰਗਾਲ ਸੜ ਜਾਵੇ।

Ezekiel 24:11 (UKJV) Then set it empty upon the coals thereof, that the brass of it may be hot, and may burn, and that the filthiness of it may be molten in it, that the scum of it may be consumed.

9“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਖੂਨ ਦੇ ਸ਼ਹਿਰ ਉੱਤੇ ਹਾਏ! ਮੈਂ ਵੀ ਉੱਚੀ ਲੱਕੜ ਦਾ ਢੇਰ ਲਾਵਾਂਗਾ।

10ਲੱਕੜਾਂ ਦਾ ਢੇਰ ਲਾ ਅਤੇ ਅੱਗ ਭੜਕਾ, ਮਾਸ ਨੂੰ ਚੰਗੀ ਤਰ੍ਹਾਂ ਉਬਾਲ, ਤਰੀ ਨੂੰ ਸੰਘਣਾ ਕਰ ਅਤੇ ਹੱਡੀਆਂ ਸਾੜੀਆਂ ਜਾਣ।

11ਤਦ ਘੜੇ ਨੂੰ ਖਾਲੀ ਕਰਕੇ ਕੋਲਿਆਂ ਉੱਤੇ ਰੱਖ ਦਿਓ ਤਾਂ ਜੋ ਉਹ ਦਾ ਪਿੱਤਲ ਗਰਮ ਹੋਵੇ ਅਤੇ ਪਿਘਲ ਜਾਵੇ। ਉਸ ਦੇ ਅੰਦਰ ਦੀ ਮੈਲ਼ ਸੜ ਜਾਵੇ ਅਤੇ ਉਹ ਦਾ ਜੰਗਾਲ ਸੜ ਜਾਵੇ।

12ਉਹ ਸਖ਼ਤ ਮਿਹਨਤ ਤੋਂ ਥੱਕ ਗਈ, ਪਰ ਉਹ ਦਾ ਬਹੁਤਾ ਜੰਗਾਲ ਉਸ ਵਿੱਚੋਂ ਦੂਰ ਨਹੀਂ ਹੋਇਆ। ਅੱਗ ਨਾਲ ਵੀ ਉਹ ਦਾ ਜੰਗਾਲ ਦੂਰ ਨਹੀਂ ਹੁੰਦਾ।

13“ ‘ਤੇਰੀ ਅਪਵਿੱਤਰਤਾ ਵਿੱਚ ਕਾਮ-ਵਾਸਨਾ ਹੈ। ਕਿਉਂਕਿ ਮੈਂ ਤੁਹਾਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਨਹੀਂ ਹੁੰਦੇ, ਤੁਸੀਂ ਉਦੋਂ ਤੱਕ ਦੁਬਾਰਾ ਸ਼ੁੱਧ ਨਹੀਂ ਹੋਵੋਗੇ ਜਦੋਂ ਤੱਕ ਤੁਹਾਡੇ ਵਿਰੁੱਧ ਮੇਰਾ ਕ੍ਰੋਧ ਘੱਟ ਨਹੀਂ ਹੁੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.