19“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਦੋਂ ਮੈਂ ਤੈਨੂੰ ਇੱਕ ਵਿਰਾਨ ਸ਼ਹਿਰ ਬਣਾਵਾਂਗਾ, ਜਿਸ ਸ਼ਹਿਰਾਂ ਵਿੱਚ ਹੁਣ ਕੋਈ ਨਹੀਂ ਵੱਸਦਾ, ਅਤੇ ਜਦੋਂ ਮੈਂ ਤੇਰੇ ਉੱਤੇ ਸਮੁੰਦਰ ਦੀ ਡੂੰਘਾਈ ਲਿਆਵਾਂਗਾ ਅਤੇ ਉਸ ਦੇ ਵਿਸ਼ਾਲ ਪਾਣੀ ਤੈਨੂੰ ਢੱਕ ਲੈਣਗੇ,
20ਤਦ ਮੈਂ ਉਹਨਾਂ ਲੋਕਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਪ੍ਰਾਚੀਨ ਸਮੇਂ ਦੇ ਲੋਕਾਂ ਕੋਲ, ਤੈਨੂੰ ਉਤਾਰ ਦਿਆਂਗਾ ਅਤੇ ਉਹਨਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਮੈਂ ਤੈਨੂੰ ਹੇਠਲੀ ਦੁਨੀਆਂ ਵਿੱਚ ਵਸਾਵਾਂਗਾ, ਪੁਰਾਣੀਆਂ ਵਿਰਾਨੀਆਂ ਵਿੱਚ, ਤਾਂ ਜੋ ਤੂੰ ਵਸਾਇਆ ਨਾ ਜਾਵੇਂ ਅਤੇ ਜੀਉਂਦਿਆਂ ਦੀ ਧਰਤੀ ਵਿੱਚ ਪ੍ਰਤਾਪ ਦਿਆਂਗਾ।
21ਮੈਂ ਤੁਹਾਨੂੰ ਇੱਕ ਭਿਆਨਕ ਅੰਤ ਵਿੱਚ ਲਿਆਵਾਂਗਾ ਅਤੇ ਤੁਸੀਂ ਹੋਰ ਨਹੀਂ ਹੋਵੋਂਗੇ। ਤੁਹਾਨੂੰ ਲੱਭਿਆ ਜਾਵੇਗਾ, ਪਰ ਤੁਸੀਂ ਕਦੇ ਵੀ ਨਹੀਂ ਲੱਭ ਜਾਵੋਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”