9ਕੀ ਤੂੰ ਉਹਨਾਂ ਲੋਕਾਂ ਦੀ ਮੌਜੂਦਗੀ ਵਿੱਚ ਜਿਹੜੇ ਤੈਨੂੰ ਮਾਰਦੇ ਹਨ। ਇਸ ਤਰ੍ਹਾਂ ਆਖੇਗਾ, “ਕਿ ਮੈਂ ਦੇਵਤਾ ਹਾਂ?” ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵਤਾ ਨਹੀਂ, ਸਗੋਂ ਮਨੁੱਖ ਹੈ।
10ਤੂੰ ਪਰਦੇਸੀਆਂ ਦੇ ਹੱਥੋਂ ਬੇਸੁੰਨਤ ਦੀ ਮੌਤ ਮਰੇਂਗਾ। ਕਿਉਂ ਜੋ ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
11ਮੇਰੇ ਕੋਲ ਯਾਹਵੇਹ ਦਾ ਬਚਨ ਆਇਆ:
12“ਹੇ ਮਨੁੱਖ ਦੇ ਪੁੱਤਰ, ਸੂਰ ਦੇ ਰਾਜੇ ਲਈ ਇੱਕ ਵਿਰਲਾਪ ਕਰ ਅਤੇ ਉਸਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਤੁਸੀਂ ਸੰਪੂਰਨਤਾ ਦੀ ਮੋਹਰ ਸੀ, ਬੁੱਧੀ ਨਾਲ ਭਰਪੂਰ ਅਤੇ ਸੁੰਦਰਤਾ ਵਿੱਚ ਸੰਪੂਰਨ ਸੀ।
13ਤੂੰ ਅਦਨ ਵਿੱਚ ਪਰਮੇਸ਼ਵਰ ਦੇ ਬਾਗ਼ ਵਿੱਚ ਸੀ, ਹਰੇਕ ਕੀਮਤੀ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਬਿਲੌਰ, ਪੁਖਰਾਜ, ਬੈਰੂਜ਼, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ ਅਤੇ ਸੋਨਾ। ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉਤਪਤ ਕੀਤੇ ਜਾਣ ਦੇ ਦਿਨ ਤੋਂ ਉਹ ਤਿਆਰ ਕੀਤੀਆਂ ਗਈਆਂ।