ਹਿਜ਼ਕੀਏਲ 33

“ਹੇ ਮਨੁੱਖ ਦੇ ਪੁੱਤਰ, ਇਸਰਾਏਲੀਆਂ ਨੂੰ ਆਖ, ‘ਤੁਸੀਂ ਇਹ ਕਹਿ ਰਹੇ ਹੋ: “ਸਾਡਿਆਂ ਗੁਨਾਹਾਂ ਅਤੇ ਪਾਪ ਸਾਡੇ ਉੱਤੇ ਭਾਰੂ ਹਨ, ਅਤੇ ਅਸੀਂ ਉਹਨਾਂ ਦੇ ਕਾਰਨ ਬਰਬਾਦ ਹੋ ਰਹੇ ਹਾਂ। ਫਿਰ ਅਸੀਂ ਕਿਵੇਂ ਜੀ ਸਕਦੇ ਹਾਂ?” ’

Ezekiel 33:10 (UKJV) Therefore, O you son of man, speak unto the house of Israel; Thus all of you speak, saying, If our transgressions and our sins be upon us, and we pine away in them, how should we then live?

8ਜਦੋਂ ਮੈਂ ਦੁਸ਼ਟ ਨੂੰ ਆਖਾਂ, ‘ਹੇ ਦੁਸ਼ਟ ਵਿਅਕਤੀ, ਤੂੰ ਜ਼ਰੂਰ ਹੀ ਮਰੇਗਾ,’ ਅਤੇ ਤੂੰ ਉਹਨਾਂ ਨੂੰ ਉਹਨਾਂ ਦੇ ਰਾਹਾਂ ਤੋਂ ਰੋਕਣ ਲਈ ਨਹੀਂ ਬੋਲਦਾ, ਤਾਂ ਉਹ ਦੁਸ਼ਟ ਵਿਅਕਤੀ ਉਸ ਦੇ ਪਾਪ ਲਈ ਮਰ ਜਾਵੇਗਾ, ਅਤੇ ਮੈਂ ਤੈਨੂੰ ਉਸ ਦੇ ਖੂਨ ਲਈ ਜਵਾਬਦੇਹ ਠਹਿਰਾਵਾਂਗਾ।

9ਪਰ ਜੇ ਤੂੰ ਦੁਸ਼ਟ ਵਿਅਕਤੀ ਨੂੰ ਆਪਣੇ ਰਾਹਾਂ ਤੋਂ ਮੁੜਨ ਲਈ ਚੇਤਾਵਨੀ ਦੇਵੇ ਅਤੇ ਉਹ ਅਜਿਹਾ ਨਹੀਂ ਕਰਦੇ, ਤਾਂ ਉਹ ਆਪਣੇ ਪਾਪ ਲਈ ਮਰ ਜਾਣਗੇ, ਭਾਵੇਂ ਤੁਸੀਂ ਖੁਦ ਬਚ ਜਾਵੋਂਗੇ।

10“ਹੇ ਮਨੁੱਖ ਦੇ ਪੁੱਤਰ, ਇਸਰਾਏਲੀਆਂ ਨੂੰ ਆਖ, ‘ਤੁਸੀਂ ਇਹ ਕਹਿ ਰਹੇ ਹੋ: “ਸਾਡਿਆਂ ਗੁਨਾਹਾਂ ਅਤੇ ਪਾਪ ਸਾਡੇ ਉੱਤੇ ਭਾਰੂ ਹਨ, ਅਤੇ ਅਸੀਂ ਉਹਨਾਂ ਦੇ ਕਾਰਨ ਬਰਬਾਦ ਹੋ ਰਹੇ ਹਾਂ। ਫਿਰ ਅਸੀਂ ਕਿਵੇਂ ਜੀ ਸਕਦੇ ਹਾਂ?” ’

11ਉਹਨਾਂ ਨੂੰ ਆਖ, ‘ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਦੁਸ਼ਟ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਗੋਂ ਇਹ ਕਿ ਉਹ ਆਪਣੇ ਰਾਹਾਂ ਤੋਂ ਮੁੜਨ ਅਤੇ ਜਿਉਂਦੇ ਰਹਿਣ। ਵਾਰੀ! ਆਪਣੇ ਬੁਰੇ ਰਾਹਾਂ ਤੋਂ ਮੁੜੋ! ਇਸਰਾਏਲ ਦੇ ਲੋਕੋ, ਤੁਸੀਂ ਕਿਉਂ ਮਰੋਗੇ?’

12“ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀ ਸੰਤਾਨ ਨੂੰ ਆਖ, ‘ਕਿ ਧਰਮੀ ਦਾ ਧਰਮ ਉਸ ਦੇ ਅਪਰਾਧ ਦੇ ਦਿਨ ਉਹ ਨੂੰ ਨਾ ਛੁਡਾਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ, ਜਿਸ ਦਿਨ ਉਹ ਦੁਸ਼ਟਤਾ ਤੋਂ ਮੁੜ ਆਵੇ ਤਾਂ ਉਹ ਦੇ ਵਿੱਚ ਨਹੀਂ ਡਿੱਗੇਗਾ ਅਤੇ ਧਰਮੀ ਜਦੋਂ ਪਾਪ ਕਰੇ, ਤਾਂ ਉਹ ਦੇ ਕਾਰਨ ਜੀਉਂਦਾ ਨਾ ਰਹਿ ਸਕੇਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.