10ਤੇਰਾ ਖਾਣਾ ਜੋ ਤੂੰ ਖਾਵੇਂਗਾ ਤੋਲ ਅਨੁਸਾਰ ਇੱਕ ਪਾਉ ਪੱਕਾ ਰੋਜ਼ ਦਾ ਹੋਵੇਗਾ। ਤੂੰ ਕਦੇ-ਕਦੇ ਖਾਈਂ।
11ਤੂੰ ਪਾਣੀ ਵੀ ਮਿਣ ਕੇ ਇੱਕ ਸੇਰ ਪੀਵੇਂਗਾ। ਤੂੰ ਕਦੇ-ਕਦੇ ਪੀਣਾ।
12ਤੂੰ ਜੌਂ ਦੀ ਰੋਟੀ ਖਾਵੀਂ ਅਤੇ ਉਹਨਾਂ ਨੂੰ ਤੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਨੁੱਖ ਦੇ ਮਲ ਦੀ ਅੱਗ ਉੱਤੇ ਪਕਾਵੀਂ।”
13ਯਾਹਵੇਹ ਨੇ ਕਿਹਾ, “ਇਸ ਤਰ੍ਹਾਂ ਇਸਰਾਏਲ ਦੇ ਲੋਕ ਉਹਨਾਂ ਕੌਮਾਂ ਵਿੱਚ ਅਸ਼ੁੱਧ ਭੋਜਨ ਖਾਣਗੇ ਜਿੱਥੇ ਮੈਂ ਉਹਨਾਂ ਨੂੰ ਧੱਕਾਂਗਾ।”
14ਫਿਰ ਮੈਂ ਕਿਹਾ, “ਅਜਿਹਾ ਨਹੀਂ, ਹੇ ਯਾਹਵੇਹ! ਮੈਂ ਕਦੇ ਆਪਣੇ ਆਪ ਨੂੰ ਪਲੀਤ ਨਹੀਂ ਕੀਤਾ। ਆਪਣੀ ਜਵਾਨੀ ਤੋਂ ਲੈ ਕੇ ਹੁਣ ਤੱਕ ਮੈਂ ਕਦੇ ਵੀ ਜੰਗਲੀ ਜਾਨਵਰਾਂ ਦੁਆਰਾ ਮਰਿਆ ਹੋਇਆ ਜਾਂ ਪਾੜਿਆ ਹੋਇਆ ਕੁਝ ਨਹੀਂ ਖਾਧਾ। ਮੇਰੇ ਮੂੰਹ ਵਿੱਚ ਕਦੇ ਵੀ ਕੋਈ ਅਸ਼ੁੱਧ ਮਾਸ ਨਹੀਂ ਗਿਆ।”