14ਫਿਰ ਮੈਂ ਕਿਹਾ, “ਅਜਿਹਾ ਨਹੀਂ, ਹੇ ਯਾਹਵੇਹ! ਮੈਂ ਕਦੇ ਆਪਣੇ ਆਪ ਨੂੰ ਪਲੀਤ ਨਹੀਂ ਕੀਤਾ। ਆਪਣੀ ਜਵਾਨੀ ਤੋਂ ਲੈ ਕੇ ਹੁਣ ਤੱਕ ਮੈਂ ਕਦੇ ਵੀ ਜੰਗਲੀ ਜਾਨਵਰਾਂ ਦੁਆਰਾ ਮਰਿਆ ਹੋਇਆ ਜਾਂ ਪਾੜਿਆ ਹੋਇਆ ਕੁਝ ਨਹੀਂ ਖਾਧਾ। ਮੇਰੇ ਮੂੰਹ ਵਿੱਚ ਕਦੇ ਵੀ ਕੋਈ ਅਸ਼ੁੱਧ ਮਾਸ ਨਹੀਂ ਗਿਆ।”
15ਤਦ ਉਸ ਨੇ ਮੈਨੂੰ ਕਿਹਾ, ਵੇਖ, “ਮੈਂ ਤੈਨੂੰ ਮਨੁੱਖ ਦੇ ਮਲ ਦੇ ਥਾਂ ਗਾਂ ਦਾ ਗੋਹਾ ਦਿੰਦਾ ਹੈ, ਸੋ ਤੂੰ ਆਪਣੀ ਰੋਟੀ ਉਹ ਦੀ ਅੱਗ ਉੱਤੇ ਪਕਾਵੀਂ।”
16ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਯੇਰੂਸ਼ਲੇਮ ਵਿੱਚ ਭੋਜਨ ਦਾ ਸਾਧਨ ਬੰਦ ਕਰਨ ਵਾਲਾ ਹਾਂ। ਲੋਕ ਚਿੰਤਾ ਵਿੱਚ ਰਾਸ਼ਨ ਵਾਲਾ ਭੋਜਨ ਖਾਣਗੇ ਅਤੇ ਨਿਰਾਸ਼ਾ ਵਿੱਚ ਰਾਸ਼ਨ ਵਾਲਾ ਪਾਣੀ ਪੀਣਗੇ,
17ਭੋਜਨ ਅਤੇ ਪਾਣੀ ਦੀ ਘਾਟ ਹੋ ਜਾਵੇਗੀ। ਉਹ ਇੱਕ-ਦੂਜੇ ਨੂੰ ਵੇਖ ਕੇ ਘਬਰਾ ਜਾਣਗੇ ਅਤੇ ਆਪਣੇ ਪਾਪ ਦੇ ਕਾਰਨ ਬਰਬਾਦ ਹੋ ਜਾਣਗੇ।