ਹਿਜ਼ਕੀਏਲ 40

ਇਸ ਦੀ ਡਿਉੜ੍ਹੀ ਬਾਹਰਲੇ ਵਿਹੜੇ ਵੱਲ ਸੀ; ਅਤੇ ਉਹ ਦੇ ਥੰਮ੍ਹਾਂ ਉੱਤੇ ਇੱਧਰ ਉੱਧਰ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ।

Ezekiel 40:34 (UKJV) And the arches thereof were toward the outward court; and palm trees were upon the posts thereof, on this side, and on that side: and the going up to it had eight steps.

32ਫਿਰ ਉਹ ਮੈਨੂੰ ਪੂਰਬ ਵਾਲੇ ਪਾਸੇ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ ਅਤੇ ਉਸਨੇ ਦਰਵਾਜ਼ੇ ਨੂੰ ਮਿਣਿਆ। ਇਸ ਦੇ ਹੋਰਾਂ ਦੇ ਸਮਾਨ ਮਾਪ ਸਨ।

33ਉਹ ਦੀਆਂ ਕੋਠੜੀਆਂ, ਥੰਮ੍ਹਾਂ ਅਤੇ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਹ ਦੇ ਵਿੱਚ ਅਤੇ ਉਸ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ।

34ਇਸ ਦੀ ਡਿਉੜ੍ਹੀ ਬਾਹਰਲੇ ਵਿਹੜੇ ਵੱਲ ਸੀ; ਅਤੇ ਉਹ ਦੇ ਥੰਮ੍ਹਾਂ ਉੱਤੇ ਇੱਧਰ ਉੱਧਰ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ।

35ਫਿਰ ਉਹ ਮੈਨੂੰ ਉੱਤਰੀ ਦਰਵਾਜ਼ੇ ਕੋਲ ਲਿਆਇਆ ਅਤੇ ਉਸਨੂੰ ਮਾਪਿਆ। ਇਸ ਦੇ ਮਾਪ ਹੋਰਾਂ ਦੇ ਸਮਾਨ ਸਨ,

36ਜਿਵੇਂ ਕਿ ਇਸ ਦੀਆਂ ਕੋਠੜੀਆਂ, ਉਹ ਦੇ ਥੰਮ੍ਹਾਂ ਅਤੇ ਉਹ ਦੀ ਡਿਉੜ੍ਹੀ ਜਿਹਨਾਂ ਵਿੱਚ ਚੁਫ਼ੇਰੇ ਖਿੜਕੀਆਂ ਸਨ, ਦੀ ਲੰਬਾਈ ਪੰਜਾਹ ਹੱਥ ਤੇ ਚੌੜਾਈ ਪੱਚੀ ਹੱਥ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.