37ਉਸ ਦੇ ਥੰਮ੍ਹ ਬਾਹਰਲੇ ਵੇਹੜੇ ਵੱਲ ਸਨ ਅਤੇ ਉਹ ਦੇ ਥੰਮ੍ਹਾਂ ਤੇ ਇੱਧਰ ਉੱਧਰ ਖਜ਼ੂਰਾਂ ਦੇ ਰੁੱਖ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।
38ਫਾਟਕਾਂ ਦੇ ਥੰਮ੍ਹਾਂ ਦੇ ਕੋਲ ਦਰਵਾਜ਼ੇ ਵਾਲੀ ਕੋਠੜੀ ਸੀ, ਜਿੱਥੇ ਹੋਮ ਦੀ ਬਲੀ ਧੋਂਦੇ ਸਨ।
39ਦਰਵਾਜ਼ੇ ਦੀ ਡਿਉੜ੍ਹੀ ਵਿੱਚ ਹਰ ਪਾਸੇ ਦੋ ਮੇਜ਼ ਸਨ, ਜਿਨ੍ਹਾਂ ਉੱਤੇ ਹੋਮ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਨੂੰ ਵੱਢਿਆ ਜਾਂਦਾ ਸੀ।
40ਫਾਟਕ ਦੇ ਦਰਵਾਜ਼ੇ ਦੀ ਬਾਹਰਲੀ ਕੰਧ ਦੇ ਕੋਲ, ਉੱਤਰੀ ਫਾਟਕ ਦੇ ਪ੍ਰਵੇਸ਼ ਦੁਆਰ ਦੀਆਂ ਪੌੜੀਆਂ ਦੇ ਕੋਲ ਦੋ ਮੇਜ਼ ਸਨ, ਅਤੇ ਪੌੜੀਆਂ ਦੇ ਦੂਜੇ ਪਾਸੇ ਦੋ ਮੇਜ਼ ਸਨ।
41ਇਸ ਲਈ ਫਾਟਕ ਦੇ ਨੇੜੇ ਚਾਰ ਮੇਜ਼ਾਂ ਇਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ।