ਹਿਜ਼ਕੀਏਲ 40

ਤਦ ਉਹ ਪੂਰਬੀ ਦਰਵਾਜ਼ੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ। ਉਸ ਦਰਵਾਜ਼ੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਡੰਡਾ ਚੌੜੀ ਸੀ ਅਤੇ ਦੂਜੇ ਦਰਵਾਜ਼ੇ ਦੀ ਸਰਦਲ ਦੀ ਚੌੜਾਈ ਵੀ ਇੱਕ ਡੰਡਾ ਸੀ।

Ezekiel 40:6 (UKJV) Then came he unto the gate which looks toward the east, and went up the stairs thereof, and measured the threshold of the gate, which was one reed broad; and the other threshold of the gate, which was one reed broad.

4ਉਸ ਆਦਮੀ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਧਿਆਨ ਨਾਲ ਦੇਖ ਅਤੇ ਧਿਆਨ ਨਾਲ ਸੁਣ ਅਤੇ ਜੋ ਕੁਝ ਮੈਂ ਤੈਨੂੰ ਦਿਖਾਉਣ ਜਾ ਰਿਹਾ ਹਾਂ ਉਸ ਵੱਲ ਧਿਆਨ ਦੇ, ਇਸੇ ਲਈ ਤੈਨੂੰ ਇੱਥੇ ਲਿਆਂਦਾ ਗਿਆ ਹੈ। ਇਸਰਾਏਲ ਦੇ ਲੋਕਾਂ ਨੂੰ ਉਹ ਸਭ ਕੁਝ ਦੱਸੇ ਜੋ ਤੂੰ ਦੇਖਦਾ ਹੈ।”

5ਮੈਂ ਭਵਨ ਦੇ ਵਿਹੜੇ ਦੇ ਚਾਰ ਚੁਫੇਰੇ ਇੱਕ ਕੰਧ ਵੇਖੀ। ਉਸ ਆਦਮੀ ਦੇ ਹੱਥ ਵਿੱਚ ਮਾਪਣ ਵਾਲਾ ਇੱਕ ਡੰਡਾ ਸੀ ਜਿਹੜਾ ਛੇ ਹੱਥ ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਉਸਨੇ ਕੰਧ ਨੂੰ ਮਾਪਿਆ; ਉਹ ਇੱਕ ਡੰਡਾ ਹੋਈ ਅਤੇ ਉਚਾਈ ਵੀ ਇੱਕ ਡੰਡਾ ਸੀ।

6ਤਦ ਉਹ ਪੂਰਬੀ ਦਰਵਾਜ਼ੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ। ਉਸ ਦਰਵਾਜ਼ੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਡੰਡਾ ਚੌੜੀ ਸੀ ਅਤੇ ਦੂਜੇ ਦਰਵਾਜ਼ੇ ਦੀ ਸਰਦਲ ਦੀ ਚੌੜਾਈ ਵੀ ਇੱਕ ਡੰਡਾ ਸੀ।

7ਪਹਿਰੇਦਾਰਾਂ ਲਈ ਕੋਠੜੀ ਇੱਕ ਡੰਡਾ ਲੰਬੀ ਅਤੇ ਇੱਕ ਡੰਡਾ ਚੌੜੀ ਸੀ ਅਤੇ ਕੋਠੜੀ ਦੇ ਵਿਚਕਾਰ ਦੀਆਂ ਕੰਧਾਂ ਲਗਭਗ ਪੰਜ-ਪੰਜ ਹੱਥ ਦਾ ਫਾਸਲਾ ਸੀ। ਭਵਨ ਦੇ ਸਾਮ੍ਹਣੇ ਵਾਲੇ ਦਰਵਾਜ਼ੇ ਦੇ ਨਾਲ ਵਾਲੇ ਦਰਵਾਜ਼ੇ ਦੀ ਥੜ੍ਹੀ ਇੱਕ ਡੰਡੇ ਦੀ ਡੂੰਘੀ ਸੀ।

8ਫਿਰ ਉਸਨੇ ਦਰਵਾਜ਼ੇ ਦੇ ਥੜ੍ਹੇ ਨੂੰ ਮਾਪਿਆ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.