21ਮੁੱਖ ਹਾਲ ਦਾ ਇੱਕ ਆਇਤਾਕਾਰ ਦਰਵਾਜ਼ਾ ਸੀ, ਅਤੇ ਅੱਤ ਪਵਿੱਤਰ ਸਥਾਨ ਦੇ ਸਾਹਮਣੇ ਵਾਲਾ ਦਰਵਾਜ਼ਾ ਸਮਾਨ ਸੀ।
22ਉੱਥੇ ਇੱਕ ਲੱਕੜ ਦੀ ਜਗਵੇਦੀ ਸੀ ਜਿਸਦੀ ਉਚਾਈ ਤਿੰਨ ਹੱਥ ਸੀ ਅਤੇ ਲੰਬਾਈ ਦੋ ਹੱਥ ਸੀ। ਇਸ ਦੇ ਕੋਨੇ, ਉਸ ਦੀ ਕੁਰਸੀ ਅਤੇ ਉਸ ਦੀਆ ਕੰਧਾਂ ਲੱਕੜ ਦੀਆ ਸਨ। ਆਦਮੀ ਨੇ ਮੈਨੂੰ ਕਿਹਾ, “ਇਹ ਉਹ ਮੇਜ਼ ਹੈ ਜੋ ਯਾਹਵੇਹ ਦੇ ਸਾਹਮਣੇ ਹੈ।”
23ਮੁੱਖ ਹਾਲ ਅਤੇ ਅੱਤ ਪਵਿੱਤਰ ਸਥਾਨ ਦੋਵਾਂ ਦੇ ਦੋਹਰੇ ਦਰਵਾਜ਼ੇ ਸਨ।
24ਹਰ ਦਰਵਾਜ਼ੇ ਦੇ ਦੋ ਪੱਤੇ ਸਨ ਹਰ ਦਰਵਾਜ਼ੇ ਲਈ ਦੋ ਕੜੇ ਵਾਲੇ ਪੱਤੇ।
25ਅਤੇ ਮੁੱਖ ਹਾਲ ਦੇ ਦਰਵਾਜ਼ਿਆਂ ਉੱਤੇ ਕਰੂਬੀਮ ਅਤੇ ਖਜ਼ੂਰ ਦੇ ਦਰਖ਼ਤ ਉੱਕਰੇ ਹੋਏ ਸਨ ਜਿਵੇਂ ਕਿ ਕੰਧਾਂ ਉੱਤੇ ਉੱਕਰੀਆਂ ਹੋਈਆਂ ਸਨ, ਅਤੇ ਦਰਵਾਜ਼ੇ ਦੇ ਅੱਗੇ ਇੱਕ ਲੱਕੜੀ ਦਾ ਢੱਕਣ ਸੀ।