ਹਿਜ਼ਕੀਏਲ 44

ਉਹਨਾਂ ਨੂੰ ਵਿਧਵਾਵਾਂ ਜਾਂ ਤਲਾਕਸ਼ੁਦਾ ਔਰਤਾਂ ਨਾਲ ਵਿਆਹ ਨਹੀਂ ਕਰਨਾ ਚਾਹੀਦਾ। ਉਹ ਸਿਰਫ ਇਸਰਾਏਲੀ ਮੂਲ ਦੀਆਂ ਕੁਆਰੀਆਂ ਜਾਂ ਜਾਜਕਾਂ ਦੀਆਂ ਵਿਧਵਾਵਾਂ ਨਾਲ ਵਿਆਹ ਕਰ ਸਕਦੇ ਹਨ।

Ezekiel 44:22 (UKJV) Neither shall they take for their wives a widow, nor her that is put away: but they shall take maidens of the seed of the house of Israel, or a widow that had a priest before.

20“ ‘ਉਹਨਾਂ ਨੂੰ ਆਪਣੇ ਸਿਰ ਮੁਨਾਉਣ ਜਾਂ ਆਪਣੇ ਵਾਲ ਲੰਬੇ ਨਾ ਹੋਣ ਦੇਣ, ਪਰ ਉਹ ਆਪਣੇ ਸਿਰ ਦੇ ਵਾਲਾਂ ਨੂੰ ਕੱਟ ਕੇ ਰੱਖਣ।

21ਜਦੋਂ ਕੋਈ ਵੀ ਪੁਜਾਰੀ ਅੰਦਰਲੇ ਵੇਹੜੇ ਵਿੱਚ ਦਾਖਲ ਹੁੰਦਾ ਹੈ ਤਾਂ ਉਸਨੂੰ ਮੈ ਨਹੀਂ ਪੀਣਾ ਚਾਹੀਦੀ।

22ਉਹਨਾਂ ਨੂੰ ਵਿਧਵਾਵਾਂ ਜਾਂ ਤਲਾਕਸ਼ੁਦਾ ਔਰਤਾਂ ਨਾਲ ਵਿਆਹ ਨਹੀਂ ਕਰਨਾ ਚਾਹੀਦਾ। ਉਹ ਸਿਰਫ ਇਸਰਾਏਲੀ ਮੂਲ ਦੀਆਂ ਕੁਆਰੀਆਂ ਜਾਂ ਜਾਜਕਾਂ ਦੀਆਂ ਵਿਧਵਾਵਾਂ ਨਾਲ ਵਿਆਹ ਕਰ ਸਕਦੇ ਹਨ।

23ਉਹ ਮੇਰੇ ਲੋਕਾਂ ਨੂੰ ਪਵਿੱਤਰ ਅਤੇ ਆਮ ਵਿੱਚ ਫ਼ਰਕ ਸਿਖਾਉਣਗੇ ਅਤੇ ਉਹਨਾਂ ਨੂੰ ਦਿਖਾਉਣਾ ਹੈ ਕਿ ਅਸ਼ੁੱਧ ਅਤੇ ਸ਼ੁੱਧ ਵਿੱਚ ਫ਼ਰਕ ਕਿਵੇਂ ਕਰਨਾ ਹੈ।

24“ ‘ਉਹ ਝਗੜਿਆਂ ਦੇ ਨਿਆਂ ਕਰਨ ਲਈ ਖਲੋਣਗੇ ਅਤੇ ਮੇਰੇ ਨਿਆਂਵਾਂ ਦੇ ਅਨੁਸਾਰ ਨਿਆਂ ਕਰਨਗੇ। ਉਹ ਮੇਰੀ ਬਿਵਸਥਾ ਦੀ ਤੇ ਮੇਰੀਆਂ ਬਿਧੀਆਂ ਦੀ ਅਤੇ ਮੇਰੇ ਸਾਰੇ ਠਹਿਰਾਏ ਹੋਏ ਪਰਬਾਂ ਦੀ ਤੇ ਮੇਰੇ ਪਵਿੱਤਰ ਸਬਤਾਂ ਦੀ ਪਾਲਣਾ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.