1“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਅੰਦਰਲੇ ਵੇਹੜੇ ਦਾ ਦਰਵਾਜ਼ਾ ਪੂਰਬ ਵੱਲ ਮੂੰਹ ਕਰ ਕੇ ਕੰਮ ਦੇ ਛੇ ਦਿਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ, ਪਰ ਸਬਤ ਦੇ ਦਿਨ ਅਤੇ ਨਵੇਂ ਚੰਦ ਦੇ ਦਿਨ ਖੋਲ੍ਹਿਆ ਜਾਣਾ ਚਾਹੀਦਾ ਹੈ।
2ਰਾਜਕੁਮਾਰ ਬਾਹਰਲੇ ਫਾਟਕ ਦੀ ਡਿਉੜ੍ਹੀ ਦੇ ਰਾਹ ਵਿੱਚੋਂ ਅੰਦਰ ਆਵੇਗਾ ਅਤੇ ਫਾਟਕ ਦੀ ਚੁਗਾਠ ਦੇ ਕੋਲ ਖਲੋਤਾ ਰਹੇਗਾ। ਜਾਜਕਾਂ ਨੂੰ ਉਸ ਦੀ ਹੋਮ ਦੀ ਭੇਟ ਅਤੇ ਉਸ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ। ਉਸ ਨੇ ਫਾਟਕ ਦੀ ਦਹਿਲੀਜ਼ ਉੱਤੇ ਮੱਥਾ ਟੇਕਣਾ ਹੈ ਅਤੇ ਫਿਰ ਬਾਹਰ ਜਾਣਾ ਹੈ, ਪਰ ਫਾਟਕ ਸ਼ਾਮ ਤੱਕ ਬੰਦ ਨਹੀਂ ਹੋਵੇਗਾ।
3ਸਬਤ ਦੇ ਦਿਨ ਅਤੇ ਨਵੇਂ ਚੰਦਰਮਾ ਤੇ ਦੇਸ਼ ਦੇ ਲੋਕਾਂ ਨੂੰ ਉਸ ਫਾਟਕ ਦੇ ਪ੍ਰਵੇਸ਼ ਦੁਆਰ ਤੇ ਯਾਹਵੇਹ ਦੀ ਹਜ਼ੂਰੀ ਵਿੱਚ ਅਰਾਧਨਾ ਕਰਨੀ ਚਾਹੀਦੀ ਹੈ।
4ਸਬਤ ਦੇ ਦਿਨ ਰਾਜਕੁਮਾਰ ਯਾਹਵੇਹ ਲਈ ਹੋਮ ਦੀ ਭੇਟ ਲਈ ਛੇ ਨਰ ਲੇਲੇ ਅਤੇ ਇੱਕ ਭੇਡੂ ਹੋਵੇ, ਸਾਰੇ ਨੁਕਸ ਰਹਿਤ ਹੋਣ।