ਹਿਜ਼ਕੀਏਲ 48

ਇਸ ਲਈ ਲੇਵੀਆਂ ਦੀ ਜਾਇਦਾਦ ਅਤੇ ਸ਼ਹਿਰ ਦੀ ਸੰਪਤੀ ਉਸ ਖੇਤਰ ਦੇ ਕੇਂਦਰ ਵਿੱਚ ਹੋਵੇਗੀ ਜੋ ਰਾਜਕੁਮਾਰ ਦੀ ਹੈ। ਰਾਜਕੁਮਾਰ ਦਾ ਇਲਾਕਾ ਯਹੂਦਾਹ ਦੀ ਸਰਹੱਦ ਅਤੇ ਬਿਨਯਾਮੀਨ ਦੀ ਸਰਹੱਦ ਦੇ ਵਿਚਕਾਰ ਹੋਵੇਗਾ।

Ezekiel 48:22 (UKJV) Moreover from the possession of the Levites, and from the possession of the city, being in the midst of that which is the prince's, between the border of Judah and the border of Benjamin, shall be for the prince.

20ਭੇਟਾਂ ਦੇ ਸਾਰੇ ਭਾਗ ਦੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਪੱਚੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤਰ ਭੇਟਾਂ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਛੱਡੋਗੇ।

21“ਪਵਿੱਤਰ ਹਿੱਸੇ ਅਤੇ ਸ਼ਹਿਰ ਦੀ ਜਾਇਦਾਦ ਦੁਆਰਾ ਬਣਾਏ ਗਏ ਖੇਤਰ ਦੇ ਦੋਵੇਂ ਪਾਸੇ ਜੋ ਬਚਿਆ ਹੈ, ਉਹ ਰਾਜਕੁਮਾਰ ਦੀ ਹੋਵੇਗੀ। ਇਹ ਪਵਿੱਤਰ ਹਿੱਸੇ ਦੇ ਲਗਭਗ ਤੇਰ੍ਹਾ ਕਿਲੋਮੀਟਰ ਤੋਂ ਪੂਰਬੀ ਸਰਹੱਦ ਤੱਕ ਪੂਰਬ ਵੱਲ ਅਤੇ ਲਗਭਗ ਤੇਰ੍ਹਾ ਕਿਲੋਮੀਟਰ ਤੋਂ ਪੱਛਮੀ ਸਰਹੱਦ ਤੱਕ ਪੱਛਮ ਵੱਲ ਵਧੇਗਾ। ਕਬਾਇਲੀ ਹਿੱਸਿਆਂ ਦੀ ਲੰਬਾਈ ਨੂੰ ਚਲਾਉਣ ਵਾਲੇ ਇਹ ਦੋਵੇਂ ਖੇਤਰ ਰਾਜਕੁਮਾਰ ਦੇ ਹੋਣਗੇ ਅਤੇ ਮੰਦਰ ਦੇ ਅਸਥਾਨ ਦੇ ਨਾਲ ਪਵਿੱਤਰ ਹਿੱਸਾ ਇਨ੍ਹਾਂ ਦੇ ਕੇਂਦਰ ਵਿੱਚ ਹੋਵੇਗਾ।

22ਇਸ ਲਈ ਲੇਵੀਆਂ ਦੀ ਜਾਇਦਾਦ ਅਤੇ ਸ਼ਹਿਰ ਦੀ ਸੰਪਤੀ ਉਸ ਖੇਤਰ ਦੇ ਕੇਂਦਰ ਵਿੱਚ ਹੋਵੇਗੀ ਜੋ ਰਾਜਕੁਮਾਰ ਦੀ ਹੈ। ਰਾਜਕੁਮਾਰ ਦਾ ਇਲਾਕਾ ਯਹੂਦਾਹ ਦੀ ਸਰਹੱਦ ਅਤੇ ਬਿਨਯਾਮੀਨ ਦੀ ਸਰਹੱਦ ਦੇ ਵਿਚਕਾਰ ਹੋਵੇਗਾ।

23“ਜਿਵੇਂ ਕਿ ਬਾਕੀ ਗੋਤਾਂ ਲਈ: “ਬਿਨਯਾਮੀਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਵਾਲੇ ਪਾਸੇ ਤੋਂ ਪੱਛਮ ਵਾਲੇ ਪਾਸੇ ਤੱਕ ਫੈਲਿਆ ਹੋਵੇਗਾ।

24ਸ਼ਿਮਓਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਬਿਨਯਾਮੀਨ ਦੇ ਇਲਾਕੇ ਨਾਲ ਲੱਗਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.