ਹਿਜ਼ਕੀਏਲ 6

ਜਿਹੜਾ ਦੂਰ ਹੈ ਉਹ ਬਵਾ ਨਾਲ ਮਰ ਜਾਵੇਗਾ ਅਤੇ ਜਿਹੜਾ ਨੇੜੇ ਹੈ ਉਹ ਤਲਵਾਰ ਨਾਲ ਮਰ ਜਾਵੇਗਾ, ਅਤੇ ਜਿਹੜਾ ਬਚਿਆ ਹੋਇਆ ਹੈ ਉਹ ਕਾਲ ਨਾਲ ਮਰ ਜਾਵੇਗਾ। ਇਸੇ ਤਰ੍ਹਾਂ ਮੈਂ ਉਹਨਾਂ ਉੱਤੇ ਆਪਣਾ ਕ੍ਰੋਧ ਪਾਵਾਂਗਾ।

Ezekiel 6:12 (UKJV) He that is far off shall die of the pestilence; and he that is near shall fall by the sword; and he that remains and is besieged shall die by the famine: thus will I accomplish my fury upon them.

10ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ; ਮੈਂ ਉਹਨਾਂ ਉੱਤੇ ਇਹ ਬਿਪਤਾ ਲਿਆਉਣ ਦੀ ਵਿਅਰਥ ਧਮਕੀ ਨਹੀਂ ਦਿੱਤੀ।

11“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਆਪਣੇ ਹੱਥ ਇਕੱਠੇ ਕਰੋ ਅਤੇ ਆਪਣੇ ਪੈਰਾਂ ਤੇ ਮੋਹਰ ਲਗਾਓ ਅਤੇ ਪੁਕਾਰੋ “ਹਾਏ!” ਇਸਰਾਏਲ ਦੇ ਲੋਕਾਂ ਦੇ ਸਾਰੇ ਦੁਸ਼ਟ ਅਤੇ ਘਿਣਾਉਣੇ ਕੰਮਾਂ ਦੇ ਕਾਰਨ, ਕਿਉਂਕਿ ਉਹ ਤਲਵਾਰ, ਕਾਲ ਅਤੇ ਬਵਾ ਨਾਲ ਡਿੱਗਣਗੇ।

12ਜਿਹੜਾ ਦੂਰ ਹੈ ਉਹ ਬਵਾ ਨਾਲ ਮਰ ਜਾਵੇਗਾ ਅਤੇ ਜਿਹੜਾ ਨੇੜੇ ਹੈ ਉਹ ਤਲਵਾਰ ਨਾਲ ਮਰ ਜਾਵੇਗਾ, ਅਤੇ ਜਿਹੜਾ ਬਚਿਆ ਹੋਇਆ ਹੈ ਉਹ ਕਾਲ ਨਾਲ ਮਰ ਜਾਵੇਗਾ। ਇਸੇ ਤਰ੍ਹਾਂ ਮੈਂ ਉਹਨਾਂ ਉੱਤੇ ਆਪਣਾ ਕ੍ਰੋਧ ਪਾਵਾਂਗਾ।

13ਜਦ ਉਹਨਾਂ ਦੇ ਵੱਢੇ ਹੋਏ ਬੰਦੇ ਹਰੇਕ ਉੱਚੇ ਟਿੱਲੇ ਅਤੇ ਪਹਾੜਾਂ ਦੀਆਂ ਸਾਰੀਆਂ ਚੋਟੀਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਤੇ ਹਰੇਕ ਸੰਘਣੇ ਬਲੂਤ ਦੇ ਹੇਠਾਂ, ਹਰ ਥਾਂ ਜਿੱਥੇ ਉਹ ਆਪਣੇ ਸਾਰੇ ਬੁੱਤਾਂ ਦੇ ਲਈ ਸੁਗੰਧੀ ਧੁਖਾਉਂਦੇ ਸਨ, ਉਹਨਾਂ ਬੁੱਤਾਂ ਦੇ ਵਿੱਚ ਉਹਨਾਂ ਦੀਆਂ ਜਗਵੇਦੀਆਂ ਦੇ ਚਾਰੇ ਪਾਸੇ ਪਏ ਹੋਣਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।

14ਅਤੇ ਮੈਂ ਉਹਨਾਂ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਦੇਸ ਨੂੰ ਉਜਾੜ ਤੋਂ ਲੈ ਕੇ ਦਿਬਲਾਹ ਤੱਕ, ਜਿੱਥੇ ਵੀ ਉਹ ਰਹਿਣਗੇ, ਬਰਬਾਦ ਕਰ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.