ਹਿਜ਼ਕੀਏਲ 8

ਅਤੇ ਉੱਥੇ ਮੇਰੇ ਸਾਮ੍ਹਣੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਸੀ, ਜਿਵੇਂ ਮੈਂ ਦਰਸ਼ਣ ਵਿੱਚ ਮੈਦਾਨ ਵਿੱਚ ਵੇਖਿਆ ਸੀ।

Ezekiel 8:4 (UKJV) And, behold, the glory of the God of Israel was there, according to the vision that I saw in the plain.

2ਮੈਂ ਵੇਖਿਆ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੱਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੱਕ ਚਾਨਣ ਦੀ ਚਮਕ ਦਿਖਾਈ ਦਿੱਤੀ, ਜਿਸ ਦਾ ਰੰਗ ਚਮਕਦੇ ਹੋਏ ਪਿੱਤਲ ਵਰਗਾ ਸੀ।

3ਉਸ ਨੇ ਇੱਕ ਹੱਥ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਪਰਮੇਸ਼ਵਰ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ। ਆਤਮਾ ਨੇ ਮੈਨੂੰ ਧਰਤੀ ਅਤੇ ਸਵਰਗ ਦੇ ਵਿਚਕਾਰ ਉੱਚਾ ਕੀਤਾ ਅਤੇ ਪਰਮੇਸ਼ਵਰ ਦੇ ਦਰਸ਼ਨਾਂ ਵਿੱਚ ਉਹ ਮੈਨੂੰ ਯੇਰੂਸ਼ਲੇਮ ਵਿੱਚ ਲੈ ਗਿਆ, ਅੰਦਰਲੇ ਵੇਹੜੇ ਦੇ ਉੱਤਰੀ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਤੱਕ, ਜਿੱਥੇ ਈਰਖਾ ਨੂੰ ਭੜਕਾਉਣ ਵਾਲੀ ਮੂਰਤੀ ਖੜੀ ਸੀ।

4ਅਤੇ ਉੱਥੇ ਮੇਰੇ ਸਾਮ੍ਹਣੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਸੀ, ਜਿਵੇਂ ਮੈਂ ਦਰਸ਼ਣ ਵਿੱਚ ਮੈਦਾਨ ਵਿੱਚ ਵੇਖਿਆ ਸੀ।

5ਤਦ ਉਸਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਉੱਤਰ ਵੱਲ ਵੇਖ।” ਆਪਣੀਆਂ ਅੱਖਾਂ ਉਤਰ ਵੱਲ ਚੁੱਕ। ਤਦ ਮੈਂ ਉਤਰ ਵੱਲ ਆਪਣੀਆਂ ਅੱਖਾਂ ਚੁੱਕੀਆਂ, ਤਾਂ ਵੇਖੋ, ਉਤਰ ਵੱਲ ਜਗਵੇਦੀ ਦੇ ਦਰਵਾਜ਼ੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ।

6ਅਤੇ ਉਸਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਕੀ ਤੂੰ ਵੇਖਦਾ ਹੈ ਕਿ ਉਹ ਕੀ ਕਰ ਰਹੇ ਹਨ, ਇਸਰਾਏਲ ਦੇ ਲੋਕ ਇੱਥੇ ਬਹੁਤ ਹੀ ਘਿਣਾਉਣੇ ਕੰਮ ਕਰ ਰਹੇ ਹਨ, ਉਹ ਕੰਮ ਜੋ ਮੈਨੂੰ ਮੇਰੇ ਪਵਿੱਤਰ ਸਥਾਨ ਤੋਂ ਦੂਰ ਲੈ ਜਾਣਗੇ? ਪਰ ਤੂੰ ਉਹ ਚੀਜ਼ਾਂ ਵੇਖੇਗਾ ਜਿਹੜੀਆਂ ਹੋਰ ਵੀ ਘਿਣਾਉਣੀਆਂ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.