ਉਤਪਤ 1

ਅਤੇ ਪਰਮੇਸ਼ਵਰ ਨੇ ਆਖਿਆ, “ਚਾਨਣ ਹੋਵੇ” ਅਤੇ ਚਾਨਣ ਹੋ ਗਿਆ।

Genesis 1:3 (UKJV) And God said, Let there be light: and there was light.

1ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ।

2ਹੁਣ ਧਰਤੀ ਬੇਡੌਲ ਅਤੇ ਵਿਰਾਨ ਸੀ, ਡੂੰਘਾਈ ਦੀ ਸਤ੍ਹਾ ਉੱਤੇ ਹਨੇਰਾ ਸੀ ਅਤੇ ਪਰਮੇਸ਼ਵਰ ਦਾ ਆਤਮਾ ਪਾਣੀਆਂ ਉੱਤੇ ਘੁੰਮਦਾ ਸੀ।

3ਅਤੇ ਪਰਮੇਸ਼ਵਰ ਨੇ ਆਖਿਆ, “ਚਾਨਣ ਹੋਵੇ” ਅਤੇ ਚਾਨਣ ਹੋ ਗਿਆ।

4ਪਰਮੇਸ਼ਵਰ ਨੇ ਵੇਖਿਆ ਕਿ ਚਾਨਣ ਚੰਗਾ ਹੈ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ।

5ਪਰਮੇਸ਼ਵਰ ਨੇ ਚਾਨਣ ਨੂੰ “ਦਿਨ” ਅਤੇ ਹਨੇਰੇ ਨੂੰ “ਰਾਤ” ਆਖਿਆ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.