ਉਤਪਤ 1

ਪਰਮੇਸ਼ਵਰ ਨੇ ਵੇਖਿਆ ਕਿ ਚਾਨਣ ਚੰਗਾ ਹੈ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ।

Genesis 1:4 (UKJV) And God saw the light, that it was good: and God divided the light from the darkness.

2ਹੁਣ ਧਰਤੀ ਬੇਡੌਲ ਅਤੇ ਵਿਰਾਨ ਸੀ, ਡੂੰਘਾਈ ਦੀ ਸਤ੍ਹਾ ਉੱਤੇ ਹਨੇਰਾ ਸੀ ਅਤੇ ਪਰਮੇਸ਼ਵਰ ਦਾ ਆਤਮਾ ਪਾਣੀਆਂ ਉੱਤੇ ਘੁੰਮਦਾ ਸੀ।

3ਅਤੇ ਪਰਮੇਸ਼ਵਰ ਨੇ ਆਖਿਆ, “ਚਾਨਣ ਹੋਵੇ” ਅਤੇ ਚਾਨਣ ਹੋ ਗਿਆ।

4ਪਰਮੇਸ਼ਵਰ ਨੇ ਵੇਖਿਆ ਕਿ ਚਾਨਣ ਚੰਗਾ ਹੈ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ।

5ਪਰਮੇਸ਼ਵਰ ਨੇ ਚਾਨਣ ਨੂੰ “ਦਿਨ” ਅਤੇ ਹਨੇਰੇ ਨੂੰ “ਰਾਤ” ਆਖਿਆ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ।

6ਫਿਰ ਪਰਮੇਸ਼ਵਰ ਨੇ ਕਿਹਾ, “ਪਾਣੀ ਨੂੰ ਪਾਣੀ ਤੋਂ ਵੱਖ ਕਰਨ ਲਈ ਪਾਣੀਆਂ ਦੇ ਵਿਚਕਾਰ ਇੱਕ ਅੰਬਰ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.